17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮੁੱਲਾਂਪੁਰ-ਦਾਖਾ ਸ਼ਹਿਰ 'ਚ ਜਾਮ ਸੀਵਰੇਜ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 23-10-2025
ਮੁੱਲਾਂਪੁਰ-ਦਾਖਾ, 22 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ-ਦਾਖਾ ਦੀ ਹਦੂਦ ਅੰਦਰ ਪੰਜਾਬ ਸੀਵਰੇਜ ਬੋਰਡ ਅਤੇ ਵਾਟਰ ਸਪਲਾਈ ਦੁਆਰਾ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਸ਼ੁੱਧ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਵਾਲਾ ਸਿਸਟਮ ਪੂਰੀ ਤਰ੍ਹਾਂ ਚੋਕ ਹੋਇਆ ਪਿਆ | ਬੈਂਕ ਕਾਲੋਨੀ ਮੁਹੱਲੇ 'ਚ ਇਹ ਨਹੀਂ ਪਤਾ ਲੱਗਦਾ ਕਿ ਸੜਕਾਂ ਪਾਣੀ 'ਤੇ ਬਣੀਆਂ ਜਾਂ ਪਾਣੀ ਸੜਕਾਂ 'ਤੇ ਤੈਰ ਰਿਹਾ | ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ 'ਚ ਸੀਵਰੇਜ ਬੋਰਡ ਨੇ ਕਦੇ ਕੰਮ ਕੀਤਾ ਹੀ ਨਹੀਂ, ਭਾਵੇਂ ਉਹ ਸੱਤਾਧਾਰੀ ਸਰਕਾਰ ਦਾ ਕਾਰਜਕਾਲ ਹੋਵੇ ਜਾਂ ਪਹਿਲੀਆਂ ਸਰਕਾਰਾਂ ਦਾ | ਨਗਰ ਕੌਂਸਲ ਦੇ ਵੱਖੋ-ਵੱਖ ਵਾਰਡਾਂ 'ਚ ਸੱਤਾਧਾਰੀ ਸਰਕਾਰ ਦੇ ਸੀਨੀਅਰ ਵਲੰਟੀਅਰਾਂ ਦੀ ਚੁੱਪ ਵੀ ਸਪੱਸ਼ਟ ਕਰਦੀ ਹੈ ਕਿ ਆਪਣੀ ਸਰਕਾਰ ਨੂੰ ਕੋਸਣ ਵਾਲਾ ਜ਼ੋਖਮ ਭਰਿਆ ਬਿਆਨ ਕੋਈ ਵੀ ਨਹੀਂ ਦੇ ਸਕਦਾ | ਨਗਰ ਕੌਂਸਲ ਦਾ ਕਾਰਜ ਸਾਧਕ ਅਫ਼ਸਰ ਵੀ ਸ਼ਿਕਾਇਤਕਰਤਾ ਨੂੰ ਇਕੋ ਜਵਾਬ ਨਾਲ ਵਿਹਲਾ ਹੋ ਜਾਂਦਾ ਕਿ ਸੀਵਰੇਜ ਬੋਰਡ ਨਾਲ ਮੇਰਾ ਕੋਈ ਲੈਣਾ-ਦੇਣ ਨਹੀਂ | ਸ਼ਹਿਰੀ ਲੋਕਾਂ ਦਾ ਇਹ ਵੀ ਕਹਿਣਾ ਕਿ ਨਗਰ ਕੌਂਸਲ ਪ੍ਰਧਾਨ ਕਾਂਗਰਸ ਪਾਰਟੀ ਦਾ ਹੋਣ ਕਰਕੇ ਸੱਤਾਧਾਰੀ ਸਰਕਾਰ 'ਆਪ' ਦੇ ਆਗੂ ਸੀਵਰੇਜ ਬੋਰਡ ਅਧਿਕਾਰੀ ਨੂੰ ਸਖ਼ਤੀ ਨਾਲ ਕਹਿੰਦੇ ਹੀ ਨਹੀਂ | 'ਆਪ' ਦਾ ਸਮਝਣਾ ਕਿ ਲੋਕਾਂ ਨੂੰ ਗੰਦੇ ਪਾਣੀ 'ਚ ਤੋਰ ਕੇ ਅਕਸ ਨਗਰ ਕੌਂਸਲ 'ਤੇ ਕਾਬਜ਼ ਕਾਂਗਰਸ ਦਾ ਖਰਾਬ ਹੋਵੇਗਾ, ਨਹੀਂ ਸੀਵਰੇਜ ਬੋਰਡ ਪੰਜਾਬ ਸਰਕਾਰ ਦਾ ਹੈ, ਲੋਕਾਂ 'ਚ ਬਦਨਾਮੀ ਸਰਕਾਰ ਦੀ ਵੀ ਹੈ |
ਪਿਛਲੀ ਖ਼ਬਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਅਗਲੀ ਖ਼ਬਰ ਸੁਧਾਰ ਅਤੇ ਹਲਵਾਰਾ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਆਮਦ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।