ਜਗਰਾਉਂ, 23 ਅਕਤੂਬਰ (ਗੁਰਦੀਪ ਸਿੰਘ ਮਲਕ)-ਵੈੱਬ ਚੈੱਨਲ ਦੇ ਪੱਤਰਕਾਰ ਮਨਦੀਪ ਨੂੰ ਪਿੰਡ ਰਸੂਲਪੁਰ ਦੇ ਨਸ਼ਾ ਤਸਕਰ ਵਲੋਂ ਗੋਲੀ ਮਾਰਨ ਦੀ ਧਮਕੀ ਨੂੰ ਗੰਭੀਰ ਸਮਝਦਿਆਂ ਅੱਜ ਪੱਤਰਕਾਰਾਂ ਵਲੋਂ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਮੀਟਿੰਗ ਹੋਈ | ਇਹ ਮੀਟਿੰਗ ਮਨਿੰਦਰਜੀਤ ਸਿੱਧੂ, ਗੁਰਦੀਪ ਸਿੰਘ ਮਲਕ, ਮਨਦੀਪ ਰਸੂਲਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਦਰਜਨਾਂ ਦੇ ਕਰੀਬ ਇਲੈਕਟ੍ਰੋਨਿਕ ਤੇ ਪਿ੍ੰਟ ਮੀਡੀਆ ਅਤੇ ਜਨਤਕ ਸੰਘਰਸ਼ਸ਼ੀਲ ਜਥੇਬੰਦੀਆਂ ਸ਼ਾਮਿਲ ਹੋਈਆਂ | ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਨਸ਼ਾ ਸਮੱਗਲਰਾਂ ਤੇ ਇਨ੍ਹਾਂ ਦੀ ਦਹਿਸ਼ਤ, ਇਨ੍ਹਾਂ ਨੂੰ ਸਰਪ੍ਰਸਤੀ ਦੇਣ ਵਾਲੀ ਪੁਲਿਸ ਅਤੇ ਸਿਆਸਤਦਾਨਾਂ ਖ਼ਿਲਾਫ਼ 28 ਅਕਤੂਬਰ ਨੂੰ ਸ਼ਹਿਰ ਵਿਚ ਰੋਸ ਮੁਜ਼ਾਹਰਾ ਕਰਕੇ ਏ.ਡੀ.ਸੀ. ਦਫ਼ਤਰ ਵਿਖੇ ਧਰਨਾ ਲਾਇਆ ਜਾਵੇਗਾ | ਬੁਲਾਰਿਆਂ ਨੇ ਕਿਹਾ ਕਿ ਨਸ਼ਾ ਤਸਕਰਾਂ ਵਾਂਗੂੰ ਹੀ ਡੀ.ਐੱਸ.ਪੀ ਰਾਏਕੋਟ ਅਤੇ ਐੱਸ.ਐੱਚ.ਓ ਹਠੂਰ ਵਲੋਂ ਪੱਤਰਕਾਰ ਨੂੰ ਵੀਡੀਓ ਡਿਲੀਟ ਕਰਨ, ਪ੍ਰੈੱਸ ਬਿਆਨ ਜਾਰੀ ਨਾ ਕਰਨ ਦਾ ਦਬਾਅ ਪਾਉਣਾ ਬਹੁਤ ਨਿੰਦਣਯੋਗ ਹੈ | ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਹਾਲੇ ਵੀ ਹੌਂਸਲੇ ਬੁਲੰਦ ਹਨ | ਪੱਤਰਕਾਰ ਦੀ ਜਾਨ ਤੇ ਮਾਲ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਐੱਸ.ਐੱਸ.ਪੀ ਜਗਰਾਉਂ ਦੀ ਹੈ | ਪੁਲਿਸ ਜਲਦ ਇਨ੍ਹਾਂ ਨੂੰ ਨੱਥ ਪਾਵੇ | ਸਿਆਸਤਦਾਨਾਂ, ਨਸ਼ਾ ਸਮੱਗਲਰਾਂ, ਗੁੰਡਿਆਂ ਵਲੋਂ ਲੋਕਾਂ ਦੇ ਮੁੱਦੇ ਉਠਾਉਣ ਵਾਲੇ ਪੱਤਰਕਾਰਾਂ ਨੂੰ ਧਮਕੀਆਂ, ਡਰਾਵੇ ਦੇਣ ਦਾ ਮੁੱਦਾ ਗੰਭੀਰ ਹੈ | ਇਸ ਵਰਤਾਰੇ ਨੂੰ ਰੋਕਣ ਲਈ ਪ੍ਰਸ਼ਾਸਨ ਠੋਸ ਕਾਰਵਾਈ ਕਰੇ | ਅੱਜ ਦੀ ਮੀਟਿੰਗ ਵਿਚ ਪ੍ਰਧਾਨ ਵਿਸ਼ਾਲ ਸਿਡਾਨਾ, ਹੈਪੀ ਭਗਤਾ, ਸਾਹਿਲਦੀਪ, ਕਲਪਨਾ, ਜਸਬੀਰ ਛੇਤਰਾ, ਦਲਜੀਤ ਸਿੰਘ ਸਮਾਧ, ਜਗਤਾਰ ਸਿੰਘ ਸਰਾਂ, ਸੁਖਪ੍ਰੀਤ ਸਿੰਘ ਮੌੜ, ਰਾਜਵਿੰਦਰ ਸਿੰਘ, ਹਰਦੀਪ ਸਿੰਘ (ਸਾਰੇ ਪੱਤਰਕਾਰ), ਸਵਰਨ ਸਿੰਘ ਰਸੂਲਪੁਰ, ਤੀਰਥ ਚੜਿੱਕ, ਰੁਪਿੰਦਰ ਸਿੰਘ, ਰਜਿੰਦਰ ਰਸੂਲਪੁਰ, ਵਰਿੰਦਰ ਦੀਵਾਨਾ, ਨਿਰਭੈ ਸਿੰਘ ਢੁੱਡੀਕੇ, ਬਲਵਿੰਦਰ ਸਿੰਘ, ਕੰਵਲਜੀਤ ਖੰਨਾ, ਸੁਦਾਗਰ ਸਿੰਘ, ਜੋਗਿੰਦਰ ਆਜ਼ਾਦ, ਮਦਨ ਸਿੰਘ, ਬਚਨ ਸਿੰਘ, ਗੁਰਮੇਲ ਸਿੰਘ ਰੂੰਮੀ, ਜਗਦੀਸ਼ ਸਿੰਘ, ਗੁਰਦਿਆਲ ਭੱਟੀ, ਸੁਖਪ੍ਰੀਤ ਕੌਰ, ਕਰਮਜੀਤ ਮਾਣੂੰਕੇ, ਸੁਖਵਿੰਦਰ ਲੀਲ, ਅਰੁਣ ਕੁਮਾਰ, ਤਰਸੇਮ ਸਿੰਘ, ਨਿਰਮਲ ਸਿੰਘ ਰਸੂਲਪੁਰ, ਜਗਦੀਸ਼ ਸਿੰਘ ਕਾਉਂਕੇ, ਬਚਨ ਸਿੰਘ, ਬਲਵੀਰ ਸਿੰਘ, ਰਮਨਜੀਤ ਸੰਧੂ, ਰਣਜੀਤ ਸਿੰਘ ਹਠੂਰ, ਦਰਸ਼ਨ ਸਿੰਘ, ਹਰਦੀਪ ਸਿੰਘ, ਹਰਮੰਦਰ ਸਿੰਘ ਆਦਿ ਸ਼ਾਮਿਲ ਸਨ |