25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੀ.ਐੱਚ. ਸੀ. ਹਠੂਰ ਵਿਖੇ ਜਣੇਪੇ ਸੰਬੰਧੀ ਸੈਮੀਨਾਰ

ਅਜੀਤ ਡੈਸਕ 24-10-2025
ਹਠੂਰ, 23 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਸੀ.ਐੱਚ.ਸੀ. ਹਠੂਰ ਵਿਖੇ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਦੀ ਅਗਵਾਈ 'ਚ ਸਮੂਹ ਆਸ਼ਾ ਵਰਕਰਜ਼ ਅਤੇ ਸਮੂਹ ਫਸੈਲੀਟੇਟਰ ਲਈ ਜਣੇਪੇ ਸੰਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ 'ਚ ਐੱਸ.ਐੱਮ.ਓ. ਡਾ. ਅਮਨ ਸ਼ਰਮਾ ਨੇ ਸਮੂਹ ਆਸ਼ਾ ਵਰਕਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਹਠੂਰ ਅਧੀਨ ਪੈਂਦੇ ਪਿੰਡਾਂ 'ਚ ਕਿਸੇ ਦੀ ਵੀ ਹੋਣ ਵਾਲੀ ਡਲਿਵਰੀ ਸੀ.ਐੱਚ.ਸੀ. ਹਠੂਰ ਵਿਖੇ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ, ਕਿਉਂਕਿ ਇੱਥੇ ਡਲਿਵਰੀ ਸੰਬੰਧੀ ਸਾਰੀ ਸਹੂਲਤ ਉਪਲੱਬਧ ਹੈ | ਕਿਸੇ ਵੀ ਗਰਭਵਤੀ ਮਾਵਾਂ ਦੀ ਡਲਿਵਰੀ ਕਿਸੇ ਪ੍ਰਾਈਵੇਟ ਸੰਸਥਾ 'ਚ ਨਾ ਕਰਵਾ ਕੇ ਪਰਿਵਾਰ ਦੇ ਪੈਸੇ ਦੀ ਬਰਬਾਦੀ ਨਾ ਕੀਤੀ ਜਾਵੇ, ਕਿਉਂਕਿ ਇਸ ਸੰਸਥਾ 'ਚ ਡਲਿਵਰੀ ਮੁਫ਼ਤ ਕੀਤੀ ਜਾਂਦੀ ਹੈ ਅਤੇ ਮਰੀਜ਼ ਨੂੰ ਆਉਣ ਜਾਣ ਸਬੰਧੀ 108 ਨੰਬਰ ਡਾਇਲ ਕਰਨ 'ਤੇ ਗੱਡੀ ਉਨ੍ਹਾਂ ਦੇ ਘਰ ਪਹੁੰਚ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਆਮ ਜਣੇਪਾ ਹਠੂਰ ਵਿਖੇ ਬਿਲਕੁਲ ਮੁਫ਼ਤ 'ਚ ਕੀਤਾ ਜਾਂਦਾ ਹੈ ਅਤੇ ਇਸ ਡਲਿਵਰੀ ਦੀ ਸਰਕਾਰੀ ਸਹੂਲਤ ਦਾ ਲੋਕਾਂ ਨੂੰ ਲਾਭ ਦੇਣਾ ਉਨ੍ਹਾਂ ਦਾ ਮੁਢਲਾ ਫਰਜ਼ ਹੈ | ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਇਸ ਸਹੂਲਤ ਦਾ ਲਾਭ ਲੈਣ ਲਈ ਇਸ ਵੱਲ ਵਿਸ਼ੇਸ਼ ਧਿਆਨ ਦੇਣ | ਇਸ ਮੌਕੇ ਗੁਰਵਿੰਦਰ ਕੌਰ ਮਲਕ ਨਰਸਿੰਗ ਸਿਸਟਰ, ਵੀਰਪਾਲ ਕੌਰ ਸਟਾਫ਼ ਨਰਸ, ਪ੍ਰਕਾਸ਼ ਸਿੰਘ ਬੀਹਲਾ ਹੈਲਥ ਇੰਸਪੈਕਟਰ, ਜਸਵਿੰਦਰ ਕੌਰ, ਕਿਰਨਦੀਪ ਕੌਰ ਦੋਨੋਂ ਏ.ਐੱਨ.ਐੱਮ., ਹਰਵਿੰਦਰ ਕੌਰ ਅਕਾਊਾਟੈਂਟ ਤਜਿੰਦਰ ਸਿੰਘ, ਕੁਲਦੀਪ ਸਿੰਘ ਓਟ ਕੌਂਸਲਰ, ਹਰਮਿੰਦਰ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਮਤਿ ਮੁਕਾਬਲਿਆਂ 'ਚ ਜੇਤੂ ਰਹੀ ਬੱਚੀ ਗੁਰਨੂਰ ਕੌਰ ਦਾ ਸਨਮਾਨ ਅਗਲੀ ਖ਼ਬਰ ਪੀਰ ਦੀ ਦਰਗਾਹ ਹਾਈਵੇਅ 'ਚ ਆਉਣ 'ਤੇ ਦਿੱਤਾ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।