ਸਿੱਧਵਾਂ ਬੇਟ, 23 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਨਗਰ ਮਲਸੀਹਾਂ ਬਾਜਣ ਦੀ ਧਾਰਮਿਕ ਰੁਚੀ ਰੱਖਣ ਵਾਲੀ 9 ਸਾਲਾ ਬੱਚੀ ਗੁਰਨੂਰ ਕੌਰ ਪੁੱਤਰੀ ਜਗਰੂਪ ਸਿੰਘ ਵਲੋਂ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ 'ਗੁਰੂ ਕੀ ਰਸੋਈ' ਨਾਲ ਜਾਣੇ ਜਾਂਦੇ ਪਿੰਡ ਖੈਰੜ ਵਿਖੇ 13 ਤੋਂ 17 ਅਕਤੂਬਰ ਤੱਕ ਕਰਵਾਏ ਗਏ ਗੁਰਬਾਣੀ ਕੰਠ, ਕੀਰਤਨ, ਕਵੀਸ਼ਰੀ ਅਤੇ ਹੋਰ ਸਵਾਲ-ਜਵਾਬਾਂ ਦੇ ਮੁਕਾਬਲਿਆਂ ਵਿਚ ਚੌਥਾ ਸਥਾਨ ਹਾਸਲ ਕਰਕੇ 5 ਹਜ਼ਾਰ ਦੀ ਨਕਦ ਰਾਸ਼ੀ ਆਪਣੀ ਝੋਲੀ ਪਾਈ | ਉਕਤ ਲੜਕੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਨਗਰ ਦੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਇਸ ਮੌਕੇ ਨਗਰ ਦੇ ਹੋਰ ਬੱਚਿਆਂ ਨੂੰ ਵੀ ਬੱਚੀ ਗੁਰਨੂਰ ਕੌਰ ਵਾਂਗ ਧਾਰਮਿਕ ਖੇਤਰ ਵਿਚ ਵੀ ਰੁਚੀ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭਾਈ ਪਰਮਜੀਤ ਸਿੰਘ, ਪ੍ਰਧਾਨ ਮਨਜੀਤ ਸਿੰਘ, ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ, ਜਸਦੀਸ਼ ਕੁਮਾਰ, ਥਾਣੇਦਾਰ ਕੁਲਵੰਤ ਸਿੰਘ, ਮਦਨ ਸਿੰਘ, ਮਾ. ਅਮਰਜੀਤ ਸਿੰਘ, ਸੁਖਵੰਤ ਸਿੰਘ ਖੈਹਿਰਾ, ਸਵਰਨਜੀਤ ਸਿੰਘ, ਮੇਜਰ ਸਿੰਘ, ਹਰਨੇਕ ਸਿੰਘ, ਜਰਨੈਲ ਸਿੰਘ ਸਮੇਤ ਨਗਰ ਦੀਆਂ ਹੋਰ ਸੰਗਤਾਂ ਹਾਜ਼ਰ ਸਨ |