ਹੰਬੜਾਂ, 23 ਅਕਤੂਬਰ (ਮੇਜਰ ਹੰਬੜਾਂ)-ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ ਪ੍ਰਬੰਧਕ ਕਮੇਟੀ ਨੂੰ ਡਿਕਸ਼ਨ ਕੰਪਨੀ ਦੇ ਐੱਮ.ਡੀ. ਰਜੇਸ਼ ਗੁਪਤਾ, ਕੰਪਨੀ ਦੇ ਐੱਚ.ਆਰ ਮਨੋਜ ਠਾਕੁਰ, ਕੈਪਟਨ ਫਤਹਿ ਸਿੰਘ ਹਾਂਸ ਵਲੋਂ ਸੇਵਾ ਵਜੋਂ 25 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਐੱਮ.ਡੀ. ਗੁਪਤਾ ਨੇ ਕਿਹਾ ਕਿ ਉਕਤ ਸੇਵਾ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਜੋ ਉਕਤ ਰਾਸ਼ੀ ਨੂੰ ਸੰਗਤਾਂ ਦੀ ਸਹੂਲਤ ਲਈ ਗੁਰੂ ਘਰ ਵਿਖੇ ਖ਼ਰਚ ਕੀਤਾ ਜਾ ਸਕੇ ਤੇ ਗੁਰੂ ਘਰ ਵਿਚ ਹੋਣ ਵਾਲੀ ਕਾਰ ਸੇਵਾ ਵਿਚ ਕੰਪਨੀ ਆਪਣਾ ਯੋਗਦਾਨ ਪਾ ਸਕੇ | ਗੁਰਦੁਆਰਾ ਚੜ੍ਹਦੀ ਕਲਾ ਲੋਕਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਤੇਜਾ ਸਿੰਘ ਗਿੱਲ ਅਤੇ ਕਮੇਟੀ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ ਨੇ ਕੰਪਨੀ ਪ੍ਰਬੰਧਕਾਂ ਦਾ ਗੁਰੂ ਘਰ ਨੂੰ ਸੇਵਾ ਦੇਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਕੰਪਨੀ ਵਲੋਂ ਦਿੱਤੀ ਜਾਂਦੀ ਸੇਵਾ ਦਾ ਇਕ-ਇਕ ਪੈਸਾ ਗੁਰੂ ਘਰ ਵਿਚ ਸੰਗਤਾਂ ਦੀ ਸਹੂਲਤ ਲਈ ਖ਼ਰਚ ਕੀਤਾ ਜਾਂਦਾ ਹੈ | ਇਸ ਮੌਕੇ ਭਾਈ ਸੂਰਤਾ ਸਿੰਘ ਖ਼ਾਲਸਾ, ਕੁਲਵੰਤ ਸਿੰਘ ਬਾਠ, ਕਿ੍ਪਾਲ ਸਿੰਘ ਵਿਰਕ ਸਮੇਤ ਹੋਰ ਪ੍ਰਬੰਧਕ ਵੀ ਮੌਜੂਦ ਸਨ |