18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਪਰਿੰਗ ਡਿਊ ਸਕੂਲ ਨੇ ਅਥਲੈਟਿਕ ਮੀਟ ਅਤੇ ਫੁੱਟਬਾਲ ਟੂਰਨਾਮੈਂਟ ਵਿਚ ਜਿੱਤ ਹਾਸਲ ਕੀਤੀ

ਅਜੀਤ ਡੈਸਕ 07-11-2025
ਜਗਰਾਉਂ, 6 ਨਵੰਬਰ (ਵਿਨੋਦ ਕੁਮਾਰ)-ਸਪਰਿੰਗ ਡਿਊ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਸਕੂਲ ਕੰਪਲੈਕਸ (ਵੈਸਟ) ਦੁਆਰਾ ਆਯੋਜਿਤ ਅਥਲੈਟਿਕਸ ਅਤੇ ਫੁੱਟਬਾਲ (ਲੜਕੀਆਂ) ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡਾਂ ਵਿਚ ਜਿਤ ਹਾਸਲ ਕਰਦਿਆਂ ਸਕੂਲ ਦਾ ਨਾਮ ਚਮਕਾਇਆ | ਐਥਲੈਟਿਸਕ ਮੀਟ ਵਿਚ ਬਨੀਤ ਕੌਰ ਨੇ 100 ਮੀਟਰ ਰੇਸ ਵਿਚ ਪਹਿਲੀ ਪੁਜੀਸ਼ਨ, 200 ਮੀਟਰ 'ਚ ਤੀਜੀ ਪੁਜੀਸ਼ਨ, ਅਵਰੀਤ ਕੌਰ ਨੇ 50 ਮੀਟਰ ਆਲਸੀਟਕਲ ਦੌੜ ਵਿਚ ਦੂਜਾ ਸਥਾਨ, ਹਰਵਿੰਦਰ ਸਿੰਘ ਨੇ 200 ਅਤੇ 100 ਮੀਟਰ ਦੌੜ ਵਿਚ ਤੀਜਾ ਸਥਾਨ, ਜਗਤਾਰ ਸਿੰਘ ਨੇ 200 ਮੀਟਰ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਨਵਤਾਜ ਸਿੰਘ ਯੂ.ਕੇ.ਜੀ. ਦਾ ਸਪੈਸ਼ਲ ਸਨਮਾਨ ਕਰਦਿਆਂ ਮੈਡਲ ਅਤੇ ਨਗਦ ਇਨਾਮ ਦਿੱਤਾ ਗਿਆ | ਇਸੇ ਤਰ੍ਹਾਂ ਸਕੂਲ ਦੀ ਲੜਕੀਆਂ ਦੇ ਫੁੱਟਬਾਲ ਟੀਮ ਨੇ ਸਹੋਦਿਆ ਸਕੂਲਾਂ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਰੀਨਾ ਜੈਦਿਕਾ, ਵਾਇਸ ਪਿ੍ੰਸੀਪਲ ਬੇਅੰਤ ਬਾਵਾ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਕੋਚ ਲਖਵੀਰ ਸਿੰਘ ਉੱਪਲ, ਕੁਲਜੀਤ ਕੌਰ, ਕੁਲਦੀਪ ਕੌਰ ਅਤੇ ਜਗਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਪ੍ਰਧਾਨ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਛਾਬੜਾ, ਡਾਇਰੈਕਟਰ ਨਵਨੀਤ ਚੌਹਾਨ, ਮੈਨੇਜਰ ਮਨਦੀਪ ਚੌਹਾਨ, ਮੈਨੇਜਿੰਗ ਡਾਇਰੈਕਟਰ ਸ: ਬਹਾਦੁਰ ਸਿੰਘ ਸਿੱਧੂ ਅਤੇ ਹਰਜੀਤ ਸਿੰਘ ਸਿੱਧੂ ਯੂ.ਐੱਸ.ਏ. ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਪੰਜਾਬ ਸਰਕਾਰ ਲੋਕਾਂ ਨੂੰ ਵੀ ਗੁੰਮਰਾਹ ਕਰਨ ਲੱਗੀ-ਦਿਉਲ/ਫੱਲੇਵਾਲ ਅਗਲੀ ਖ਼ਬਰ ਸਰਾਭਾ ਹਸਪਤਾਲ 'ਚ ਜਨ: ਬਿਮਾਰੀਆਂ ਦਾ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।