24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਚਿੱਟੇ ਦਾ ਨਸ਼ਾ ਕਰਦੇ ਮੌਕੇ 'ਤੇ ਤਿੰਨ ਕਾਬੂ

ਅਜੀਤ ਡੈਸਕ 16-06-2025
ਮੁਕੰਦਪੁਰ, 15 ਜੂਨ (ਅਮਰੀਕ ਸਿੰਘ ਢੀਂਡਸਾ) - ਨਸ਼ਾ ਵੇਚਣ ਵਾਲਿਆਂ 'ਤੇ ਲਗਾਤਾਰ ਨੱਥ ਪਾਉਣ ਦੀ ਕਵਾਇਦ ਵਿੱਚ ਹੁਣ ਨਸ਼ੇ ਦਾ ਸੇਵਨ ਕਰਨ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ | ਮੁਕੰਦਪੁਰ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਚਿੱਟੇ ਦਾ ਸੇਵਨ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਏ. ਐਸ. ਆਈ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੌਰਾਨ ਮੁਕੰਦਪੁਰ ਅੱਪਰਾ ਵਾਈ ਪੁਆਇੰਟ ਵਿਖੇ ਤਾਇਨਾਤ ਸਨ ਇਸੇ ਦੌਰਾਨ ਇੱਕ ਮੁਖਬਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਹਿਪਾ ਦੀ ਇੱਕ ਮੋਟਰ ਦੇ ਕਮਰੇ ਦੀ ਆੜ ਵਿੱਚ ਤਿੰਨ ਨੌਜਵਾਨ ਚਿੱਟੇ ਦਾ ਸੇਵਨ ਕਰ ਰਹੇ ਹਨ ਦੀ ਤਫਤੀਸ਼ ਲਈ ਗਏ ਤਾਂ ਮੌਕੇ 'ਤੇ ਤਿੰਨੋ ਨੌਜਵਾਨ ਚਿੱਟੇ ਦਾ ਨਸ਼ਾ ਕਰ ਰਹੇ ਸੀ ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਿਹਾਰ ਸਿੰਘ ਵਾਸੀ ਸਰਹਾਲਾ ਰਾਣੂੰਆਂ ਹਾਲ ਵਾਸੀ ਹਕੀਮਪੁਰ, ਰਕੇਸ਼ ਕੁਮਾਰ ਪੁੱਤਰ ਡਿੰਪਲ ਅਤੇ ਮਨਦੀਪ ਸਿੰਘ ਉਰਫ ਦੀਪ ਪੁੱਤਰ ਹੁਸਨ ਲਾਲ ਦੋਵੇਂ ਵਾਸੀ ਸਰਹਾਲਾ ਰਾਣੂੰਆਂ ਥਾਣਾ ਬਹਿਰਾਮ ਨੂੰ ਮੌਕੇ 'ਤੇ ਕਾਬੂ ਕਰਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕੀਤਾ |
ਪਿਛਲੀ ਖ਼ਬਰ ਲਧਾਣਾ ਝਿੱਕਾ ਵਿਖੇ ਸਨਮਾਨ ਸਮਾਗਮ ਤੇ ਯਾਦਗਾਰੀ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਦਰਬਾਰ ਮੱਲ੍ਹਾ ਸੋਢੀਆਂ 'ਚ ਕਰਾਇਆ ਸਾਲਾਨਾ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।