24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਨਹਿਰ ਦੀ ਮਿੱਟੀ ਕੱਢ ਕੇ ਸੜਕ ਕਿਨਾਰੇ ਲਗਾਏ ਦਰੱਖਤਾਂ 'ਤੇ ਸੁੱਟੀ

ਅਜੀਤ ਡੈਸਕ 16-06-2025
ਕਾਠਗੜ੍ਹ, 15 ਜੂਨ (ਹਰਸਿਮਰਨ ਜੋਤ ਸਿੰਘ ਕਲੇਰ) - ਰੋਪੜ ਬਲਾਚੌਰ ਨੈਸ਼ਨਲ ਹਾਈਵੇ ਦੇ ਨਾਲ ਲੱਗਦੀ ਬਿਸਤ ਦੁਆਬ ਨਹਿਰ ਦੀ ਸਫ਼ਾਈ ਕਰਨ ਸਮੇਂ ਆਸਰੋਂ ਦੇ ਕੋਲ ਬੰਦ ਪਈ ਡੀ. ਸੀ. ਐਮ ਫੈਕਟਰੀ ਦੇ ਸਾਹਮਣੇ ਨਹਿਰ ਦੀ ਮਿੱਟੀ ਕੱਢ ਕੇ ਸੜਕ ਦੇ ਕਿਨਾਰੇ ਸੁੱਟੀ ਗਈ | ਜਦਕਿ ਇਸ ਸੜਕ ਦੇ ਕਿਨਾਰੇ 'ਤੇ ਜੰਗਲਾਤ ਦੇ ਵੱਲੋਂ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਹਨ | ਇਨ੍ਹਾਂ ਬੂਟਿਆਂ ਦੀ ਸੇਫਟੀ ਦੇ ਲਈ ਟੋਪਾਨ ਫੈਕਟਰੀ ਰੈਲਮਾਜਰਾ ਵੱਲੋਂ ਸੀਮੇਂਟ ਦੇ ਜੰਗਲੇ ਲਗਾਏ ਹਨ | ਜਦਕਿ ਮਿੱਟੀ ਕੱਢਦੇ ਸਮੇਂ ਉਕਤ ਵਰਕਰਾਂ ਵੱਲੋਂ ਇਨ੍ਹਾਂ ਨਹਿਰ ਦੇ ਕੰਢੇ 'ਤੇ ਲਗਾਏ ਗਏ ਬੂਟਿਆਂ ਨੂੰ ਮਿੱਟੀ ਥੱਲੇ ਦੱਬ ਦਿੱਤਾ ਗਿਆ | ਜਦਕਿ ਸੀਮੇਂਟ ਦੇ ਜੰਗਲੇ ਟੁੱਟ ਗਏ ਪਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਜਗ੍ਹਾ ਦੇ ਟੁੱਟੇ ਜੰਗਲਿਆਂ ਨੂੰ ਨਾ ਦੇਖਿਆ ਗਿਆ | ਸੂਤਰਾਂ ਮੁਤਾਬਕ ਇਸ ਵਿੱਚ ਜੰਗਲਾਤ ਵਿਭਾਗ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ | ਪਰ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਵੱਲ੍ਹ ਕਿਸੇ ਨੇ ਕੋਈ ਧਿਆਨ ਨਹੀ ਦਿੱਤਾ ਨਾਂ ਹੀ ਜੰਗਲਾਤ ਵਿਭਾਗ ਨੇ ਕੋਈ ਵੀ ਕਾਰਵਾਈ ਕੀਤੀ | ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ | ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰਿਆਲੀ ਨੂੰ ਖਤਮ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ | ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਭੁਪਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਲਿਖਤੀ ਕਾਰਵਾਈ ਕੋਈ ਨਹੀ ਕੀਤੀ ਪਰ ਇਸ ਨਾਲ ਸਬੰਧਤ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਕੀਤੇ ਗਏ ਨੁਕਸਾਨ ਬਾਰੇ ਦੱਸਿਆ ਹੈ ਪਰ ਉਨ੍ਹਾਂ 'ਤੇ ਲਿਖਤੀ ਸ਼ਿਕਾਇਤ ਕੋਈ ਨਹੀ ਦਿੱਤੀ ਗਈ |
ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਲੜਕੀ ਕਾਬੂ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੀ ਹੋਈ ਮਾਸਿਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।