13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭੁੱਟਾ ਗੋਤ ਜਠੇਰਿਆਂ ਦਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 17-06-2025
ਬਹਿਰਾਮ, 16 ਜੂਨ (ਨਛੱਤਰ ਸਿੰਘ ਬਹਿਰਾਮ)-ਭੁੱਟਾ ਗੋਤ ਯਾਦਗਾਰ ਐਂਡ ਡਿਵੈਲਪਮੈਂਟ ਕਮੇਟੀ ਇੰਡੀਆ ਵਲੋਂ ਵੱਡੇ ਵਡੇਰਿਆਂ ਦੀ ਯਾਦ 'ਚ 35ਵਾਂ ਸਾਲਾਨਾ ਜੋੜ ਮੇਲਾ ਪਿੰਡ ਕਾਹਲੋਂ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਗਈ | ਜਿਸ 'ਚ ਨਾਮਵਾਰ ਕਲਾਕਾਰਾਂ ਨੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਸੰਗਤਾਂ ਵਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਗਏ | ਉਪਰੰਤ ਹੈੱਡ ਕੈਸ਼ੀਅਰ ਰੇਸ਼ਮ ਸਿੰਘ ਭੁੱਟਾ ਬਹਿਰਾਮ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੋਹਣ ਲਾਲ ਪ੍ਰਧਾਨ, ਤਰਸੇਮ ਲਾਲ ਉਪ ਪ੍ਰਧਾਨ, ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ, ਅਜੀਤ ਰਾਮ ਸਾਬਕਾ ਪੰਚ, ਸੈਕਟਰੀ ਅਮਰੀਕ ਸਿੰਘ ਨੱਥਾ ਨੰਗਲ, ਹੁਕਮ ਸਿੰਘ ਬਹਿਰਾਮ, ਬਲਵੀਰ ਚੰਦ ਦੁਸਾਂਝ ਕਲਾਂ, ਅਸ਼ਵਨੀ ਕੁਮਾਰ ਸੈਕਟਰੀ, ਥਾਣੇਦਾਰ ਰੇਸ਼ਮ ਲਾਲ ਬਹਿਰਾਮ, ਗੁਰਨਾਮ ਰਾਮ, ਚਰਨਜੀਤ ਸਿੰਘ ਪ੍ਰਧਾਨ, ਬੀਬੀ ਪਰਮਜੀਤ ਕੌਰ ਸਾਬਕਾ ਸਰਪੰਚ ਬਹਿਰਾਮ, ਸੁਰਿੰਦਰ ਪਾਲ, ਸ਼ਿਵ ਦਿਆਲ, ਹਰਬੰਸ ਲਾਲ ਪੱਪੂ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਡਾ. ਜੈ ਰਾਮ ਬਹਿਰਾਮ, ਬਿੰਦਾ ਭਗਤ ਬਹਿਰਾਮ, ਬਲਦੇਵ ਸਿੰਘ, ਸ਼ਮੀ ਬਹਿਰਾਮ, ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰੌਜ਼ਾ ਪੰਜ ਪੀਰ ਪਿੰਡ ਬਘੌਰਾਂ ਦਾ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਅਗਲੀ ਖ਼ਬਰ ਕਾਂਗਰਸ ਦੇ ਸੀਨੀਅਰ ਆਗੂ ਰਘਵੀਰ ਸਿੰਘ ਬਿੱਲਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।