13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰੌਜ਼ਾ ਪੰਜ ਪੀਰ ਪਿੰਡ ਬਘੌਰਾਂ ਦਾ ਸਾਲਾਨਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 17-06-2025
ਨਵਾਂਸ਼ਹਿਰ, 16 ਜੂਨ (ਹਰਮਿੰਦਰ ਸਿੰਘ ਪਿੰਟੂ)-ਰੌਜ਼ਾ ਪੰਜ ਪੀਰ ਪਿੰਡ ਬਘੌਰਾਂ ਦਾ ਸਾਲਾਨਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਸਟੇਟ ਐਵਾਰਡੀ ਹੈੱਡ ਮਾਸਟਰ ਪਰਵਿੰਦਰ ਸਿੰਘ ਭੰਗਲ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਰੌਜ਼ਾ ਪੰਜ ਪੀਰ ਅਤੇ ਐਨ.ਆਰ.ਆਈ ਵੀਰਾਂ ਅਤੇ ਗ੍ਰਾਮ ਪੰਚਾਇਤ ਪਿੰਡ ਬਘੌਰਾਂ ਵੱਲੋਂ ਕਰਵਾਏ ਸਾਲਾਨਾ ਮੇਲੇ ਦੇ ਪਹਿਲੇ ਦਿਨ ਝੰਡੇ ਦੀ ਰਸਮ, ਚਿਰਾਗ ਦੀ ਰਸਮ, ਉਪਰੰਤ ਪ੍ਰੇਮ ਕੁਮਾਰ ਪਨਾਮ ਵਾਲਿਆਂ ਨੇ ਕਵਾਲੀਆਂ ਪੇਸ਼ ਕੀਤੀਆਂ ਅਤੇ ਰਾਤ ਨੂੰ ਬਿੱਲਾ ਐਂਡ ਪਾਰਟੀ ਬੱਢੋਆਣਾ ਹੁਸ਼ਿਆਰਪੁਰ ਵਾਲਿਆਂ ਨੇ ਨਕਲਾਂ ਪੇਸ਼ ਕੀਤੀਆਂ | ਹੈੱਡ ਮਾਸਟਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਸੁਰਿੰਦਰ ਮਾਨ ਅਤੇ ਕਰਮਜੀਤ ਕੰਮੋ ਨੇ ਆਪਣਾ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ ਅਤੇ ਸੰਗਤਾਂ ਨੂੰ ਜੋੜੀ ਰੱਖਿਆ | ਇਸੇ ਤਰ੍ਹਾਂ ਰਾਤ ਨੂੰ ਇਸ਼ੂ ਨਕਾਲ ਮਿਊਜ਼ਕਲ ਗਰੁੱਪ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਸਟੇਟ ਐਵਾਰਡੀ ਮਾਸਟਰ ਪਰਵਿੰਦਰ ਸਿੰਘ ਭੰਗਲ ਨੇ ਸਮੂਹ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਦੌਰਾਨ ਮੁੱਖ ਮਹਿਮਾਨ ਥਾਣਾ ਸਦਰ ਦੇ ਏ. ਐਸ. ਆਈ ਜਸਵਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਪਿੰਡ ਦੇ ਪੰਜਵੀਂ, ਅੱਠਵੀਂ, ਦਸਵੀਂ, ਅਤੇ ਬਾਰ੍ਹਵੀਂ 'ਚ ਮੈਰਿਟ 'ਚ ਆਏ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ | ਮਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਸਾਲ ਮੈਰਿਟ 'ਚ ਆਏ ਪਿੰਡ ਦੇ ਵਿਦਿਆਰਥੀਆਂ ਨੂੰ ਪਰਿਵਾਰ ਵਲੋਂ ਸੋਨੇ ਦੇ ਸਿੱਕਿਆਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਮੁੱਖ ਮਹਿਮਾਨ ਡਾਕਟਰ ਪਰਮਜੀਤ ਸਿੰਘ, ਨਿਰਮਲ ਚੰਦਰ ਸ਼ਾਰਧਾ ਫੁੱਟਬਾਲ ਕੋਚ, ਬੁੱਧ ਸਿੰਘ ਪਹਿਲਵਾਨ, ਜਸਪ੍ਰੀਤ ਸਿੰਘ ਮਾਨ, ਮਨੋਜ ਪੁਰਤਗਾਲ, ਗਗਨੀ ਦੁਬਈ, ਜਸਵੰਤ ਰਾਏ ਅਤੇ ਸੋਨੀਆ ਰਾਏ ਅਮਰੀਕਾ ਵਾਲੇ, ਮਹੇਸ਼ ਕੁਮਾਰ ਸ਼ਾਰਧਾ, ਗੁਰਸ਼ਿੰਦਰ ਮਾਨ, ਗੁਰਵਿੰਦਰ ਕੈਨੇਡਾ, ਅਵਿਨਾਸ਼ ਬਾਲੀ ਇਟਲੀ, ਏ. ਐਸ. ਆਈ. ਜਸਵਿੰਦਰ ਕੁਮਾਰ, ਮਨਪ੍ਰੀਤ ਮਹਾਲੋਂ, ਜੋਗਾ ਸਿੰਘ ਜੀਂਦੋਵਾਲ, ਹਨੀ ਰੱਤੂ, ਸੰਜੂ, ਅਜੀ, ਅਜੀਤ ਸ਼ਾਰਧਾ, ਵਿਨੇ, ਰਵੀ, ਜਸਕਰਨ ਜੱਸਾ, ਲੱਬੀ, ਹਰਜੋਤ, ਰਾਹੁਲ, ਸੁੱਖਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੁਲਵਿੰਦਰ ਕੌਰ ਨੇ ਚੋਣ ਤਹਿਸੀਲਦਾਰ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਭੁੱਟਾ ਗੋਤ ਜਠੇਰਿਆਂ ਦਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।