13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰਾਜ ਮਾਰਗ 'ਚ ਪਏ ਟੋਏ ਅਤੇ ਬਰਮ ਠੀਕ ਕਰਨ ਦੀ ਮੰਗ

ਅਜੀਤ ਡੈਸਕ 17-06-2025
ਮਜਾਰੀ ਸਾਹਿਬਾ, 16 ਜੂਨ (ਨਿਰਮਲਜੀਤ ਸਿੰਘ ਚਾਹਲ)-ਚਣਕੋਆ ਅੱਡੇ 'ਚੋਂ ਲੰਘਦੇ ਰਾਜ ਮਾਰਗ 'ਚ ਪਏ ਡੂੰਘੇ ਟੋਏ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਨੂੰ ਦੁਕਾਨਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਪੀ. ਡਬਲਯੂ. ਡੀ ਵਿਭਾਗ ਤੋਂ ਠੀਕ ਕਰਨ ਦੀ ਮੰਗ ਕੀਤੀ ਹੈ | ਇਸ ਬਾਰੇ ਇਕੱਠੇ ਹੋਏ ਦੁਕਾਨਦਾਰਾਂ ਰਾਣਾ ਰਜੀਵ ਸਿੰਘ, ਅਮਰਜੀਤ, ਚਮਨ ਲਾਲ, ਰਾਣਾ ਕੁਲਦੀਪ ਸਿੰਘ, ਸੁਖਦੇਵ ਸਿੰਘ ਕੌਲਗੜ੍ਹ ਆਦਿ ਨੇ ਦੱਸਿਆ ਕਿ ਇੱਥੇ ਅੱਡੇ ਵਿੱਚ ਹੀ ਦੋ ਤਿੰਨ ਟੋਏ ਇਕੱਠੇ ਹੀ ਪਏ ਹੋਏ ਹਨ | ਜਿਨ੍ਹਾਂ ਦਾ ਵਾਹਨ ਚਾਲਕਾਂ ਨੂੰ ਦੂਰ ਤੋਂ ਪਤਾ ਨਹੀਂ ਲੱਗਦਾ | ਨੇੜੇ ਆ ਕੇ ਅਚਾਨਕ ਇਨ੍ਹਾਂ ਟੋਇਆਂ ਵਿੱਚ ਦੋ ਪਹੀਆ ਵਾਹਨ ਅਤੇ ਛੋਟੀਆਂ ਗੱਡੀਆਂ ਵੱਜਣ ਕਾਰਨ ਨੁਕਸਾਨੀਆਂ ਜਾਂਦੀਆਂ ਹਨ | ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਖੱਡਿਆਂ ਨੂੰ ਜਲਦੀ ਠੀਕ ਕੀਤਾ ਜਾਵੇ | ਇੱਥੇ ਵਰਨਣਯੋਗ ਹੈ ਕਿ ਇਸ ਮਾਰਗ 'ਤੇ ਪਹਿਲਾਂ ਧਾਰਮਿਕ ਅਸਥਾਨ ਚੁਸ਼ਮਾ ਲਾਗੇ ਇੱਕ ਟੋਲ ਪਲਾਜ਼ਾ ਲੱਗਿਆ ਹੋਇਆ ਸੀ | ਜੋ ਇਸ ਸੜਕ ਦੀ ਪੂਰੀ ਤਰ੍ਹਾਂ ਮੁਰੰਮਤ ਕਰਕੇ ਰੱਖਦਾ ਸੀ ਹੁਣ ਦੋ ਕੁ ਸਾਲ ਤੋਂ ਉਹ ਟੋਲ ਪਲਾਜ਼ ਬੰਦ ਹੋ ਗਿਆ | ਮੁੜ ਸਬੰਧਤ ਵਿਭਾਗ ਨੇ ਇਸ ਰਾਜ ਮਾਰਗ ਦੀ ਸਾਰ ਹੀ ਨਹੀਂ ਲਈ | ਇਸ ਦੇ ਬਰਮ ਘਾਹ ਫੂਸ ਨਾਲ ਭਰੇ ਪਏ ਹਨ ਅਤੇ ਕਈ ਥਾਵਾਂ ਤੋਂ ਬਰਮ ਮੀਹਾਂ ਦੇ ਪਾਣੀਆਂ ਨਾਲ ਹੜ੍ਹ ਚੁੱਕੇ ਹਨ | ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਇਸ ਤੋਂ ਇਲਾਵਾ ਵੀ ਇਸ ਮਾਰਗ 'ਚ ਕਈ ਥਾਵਾਂ 'ਤੇ ਟੋਏ ਪੈ ਚੁੱਕੇ ਹਨ | ਜਿਸ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ |
ਪਿਛਲੀ ਖ਼ਬਰ ਰਾਜ ਮਾਰਗ 'ਚ ਪਏ ਟੋਏ ਅਤੇ ਬਰਮ ਠੀਕ ਕਰਨ ਦੀ ਮੰਗ ਅਗਲੀ ਖ਼ਬਰ ਸਰਹਾਲ ਕਾਜ਼ੀਆਂ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਹੋਏ ਦਿਲਚਸਪ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।