13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੁੱਜੋਂ ਦੇ ਰਾਤਰੀ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਇਨਾਮ ਪਿੰਡ ਧਮਾਈ ਨੇ ਜਿੱਤਿਆ

ਅਜੀਤ ਡੈਸਕ 17-06-2025
ਬੰਗਾ, 16 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਪੋਰਟਸ ਕਲੱਬ ਸੁੱਜੋਂ ਵਲੋਂ ਨਗਰ ਨਿਵਾਸੀਆਂ, ਪਿੰਡ ਦੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਾਇਆ ਸੈਵਨ ਸਾਈਡ ਰਾਤਰੀ ਫੁੱਟਬਾਲ ਟੂਰਨਾਮੈਂਟ ਜੋ ਸ਼ਹੀਦ ਤਰਸੇਮ ਲਾਲ ਯਾਦਗਾਰੀ ਖੇਡ ਸਟੇਡੀਅਮ ਸੁੱਜੋਂ ਵਿਖੇ ਕਰਾਇਆ ਗਿਆ ਸੀ, ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ | ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਇਨਾਮ ਪਿੰਡ ਧਮਾਈ ਦੀ ਟੀਮ ਨੂੰ ਮਿਲਿਆ | ਇਸ ਇਨਾਮ 'ਚ 51 ਹਜ਼ਾਰ ਦੀ ਰਾਸ਼ੀ ਅਤੇ ਇੱਕ ਸ਼ਾਨਦਾਰ ਕੱਪ ਸ਼ਾਮਲ ਸੀ | ਦੂਜਾ ਇਨਾਮ ਜਿਸ 'ਚ 41 ਹਜ਼ਾਰ ਦੀ ਰਾਸ਼ੀ ਅਤੇ ਸ਼ਾਨਦਾਰ ਟਰਾਫੀ ਸ਼ਾਮਲ ਸੀ | ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਸ. ਕਮਲਜੀਤ ਸਿੰਘ ਲੇਬਰ ਕਮਿਸ਼ਨਰ ਸੈਂਟਰ ਸਰਕਾਰ ਨੇ ਜੇਤੂਆਂ ਨੂੰ ਇਨਾਮ ਵੰਡੇ | ਉਨ੍ਹਾਂ ਦੇ ਨਾਲ ਸੂਬੇਦਾਰ ਮੇਜਰ ਸਿੰਘ, ਜਗਦੀਸ਼ ਸਿੰਘ, ਸ. ਗੁਰਦੇਵ ਸਿੰਘ ਚੌਹੜ ਨੰਬਰਦਾਰ, ਜਸਵਿੰਦਰ ਸਿੰਘ ਪੰਚ, ਹਰਦੇਵ ਸਿੰਘ ਚੱਕੀ ਵਾਲਾ, ਕਮਲਜੀਤ ਕੌਰ ਪੰਚ, ਰਾਜ ਕੁਮਾਰ ਸੋਢੀ ਤੋਂ ਇਲਾਵਾ ਸ਼ਹੀਦ ਤਰਸੇਮ ਲਾਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ | ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਇਨਾਮ ਦਾ ਪ੍ਰਬੰਧ ਅਰਸ਼ ਸ਼ਾਰਦਾ ਵਲੋਂ ਅਤੇ ਦੂਜਾ ਇਨਾਮ ਧਰਮਵੀਰ ਜਰਮਨੀ ਵਲੋਂ ਦਿੱਤਾ ਗਿਆ | ਇਸੇ ਤਰ੍ਹਾਂ ਤੀਸਰੇ ਅਤੇ ਚੌਥੇ ਸਥਾਨ ਦੇ ਇਨਾਮ ਗੁਰਦੇਵ ਸਿੰਘ ਮੌਜੀ ਵਲੋਂ ਦਿੱਤੇ ਗਏ | ਇਸ ਮੌਕੇ ਕਾ. ਨਰਿੰਦਰ ਸਿੰਘ, ਕਾ. ਕੁਲਦੀਪ ਸਿੰਘ, ਕਾ. ਨਰਜੀਤ ਸਿੰਘ, ਸੂਬੇਦਾਰ ਮੇਜਰ ਸਿੰਘ, ਗੁਰੀ ਕੈਨੇਡਾ, ਰਮਨ ਯੂ. ਐਸ. ਏ ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤੇ, ਦੋਆਬਾ ਬੈਲਟ, ਅਨਮੋਲ ਸਿੰਘ ਯੂ. ਐਸ. ਏ, ਰੋਹਿਤ ਯੂ. ਐਸ. ਏ, ਮਨਦੀਪ ਸਿੰਘ ਮੰਨੂ, ਰਵਿੰਦਰ ਸਿੰਘ ਯੂ. ਐਸ. ਏ, ਸੁੱਚਾ ਸਿੰਘ ਅਤੇ ਪਰਿਵਾਰ, ਭਾਗ ਸਿੰਘ ਦਾਨੀ, ਸੁਰਜੀਤ ਸਿੰਘ ਦਾਨੀ, ਪ੍ਰਭਜੀਤ ਸਿੰਘ ਦਾਨੀ, ਦਰਸ਼ਨ ਸਿੰਘ ਚੇਲਾ, ਹਰਚਰਨ ਸਿੰਘ, ਕਵੀ ਪੰਜਾਬ ਪੁਲਿਸ, ਜਿੰਦਰ ਯੂ. ਕੇ, ਮੇਜਰ ਸਿੰਘ ਇਟਲੀ, ਪਰਜਿੰਦਰ ਸਿੰਘ ਜਿੰਦੀ, ਜਗਦੀਪ ਸਿੰਘ, ਇੰਦਰਜੀਤ ਸਿੰਘ ਭੋਲਾ, ਦੀਪਾ ਗਰੀਸ, ਸਤਨਾਮ ਸਿੰਘ ਨਵਾਂਸ਼ਹਿਰ, ਰਣਜੀਤ ਸਿੰਘ ਚੌਹੜ ਆਦਿ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਮਹਿੰਦਰ ਸਿੰਘ ਚੌਹੜ, ਨਰੇਸ਼ ਕੁਮਾਰ ਰੀਡਰ ਡੀ. ਐਸ. ਪੀ ਬੰਗਾ, ਪਰਮਜੀਤ ਸਿੰਘ ਦਾਨੀ, ਅਰਸ਼ਵੀਰ ਸਿੰਘ, ਹਰਜੋਤ ਸਿੰਘ, ਉਪਿੰਦਰ ਸਿੰਘ, ਪ੍ਰਵੀਨ ਕੁਮਾਰ ਪੰਜਾਬ ਪੁਲਿਸ, ਇਕਬਾਲ ਸਿੰਘ, ਜੋਬਨ ਪੰਜਾਬ ਪੁਲਿਸ, ਵਿੱਕੀ ਆਰਮੀ ਮੈਨ, ਤਜਿੰਦਰ ਪਾਬਲਾ, ਹਰਦੇਵ ਸਿੰਘ ਪੰਚ, ਅਜਮੇਰ ਸਿੰਘ ਦਾਨੀ, ਰਵੀ ਸੁੱਜੋਂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਰਾਲੀ ਨਾਲ ਲੱਦੀਆਂ ਟਰਾਲੀਆਂ ਨੂੰ ਲੱਗੀ ਅੱਗ ਅਗਲੀ ਖ਼ਬਰ ਹਾੜ੍ਹ ਮਹੀਨੇ ਦਾ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।