ਬੰਗਾ, 17 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਮੀਟਿੰਗ ਬੰਗਾ ਦੇ ਰੈਸਟੋਰੈਂਟ 'ਚ ਹੋਈ | ਜਿਸ 'ਚ ਲਾਇਨ ਹਰੀਸ਼ ਬੰਗਾ ਸਾਬਕਾ ਜ਼ਿਲ੍ਹਾ ਗਵਰਨਰ 321 ਡੀ ਨੇ ਮੁੱਖ ਮਹਿਮਾਨ ਵਜੋਂ ਅਤੇ ਰੀਜਨ ਚੇਅਰਮੈਨ ਲਾਇਨ ਉਂਕਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਬਸੰਮਤੀ ਨਾਲ ਲਾਇਨ ਸਾਲ 2025-26 ਲਈ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ ਬਾਰੇ ਜਾਣਕਾਰੀ ਦਿੰਦਿਆਂ ਮੌਜੂਦਾ ਪ੍ਰਧਾਨ ਲਾਇਨ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਲਾਇਨ ਜਸਪਾਲ ਸਿੰਘ ਗਿੱਦਾ ਨੂੰ ਲਾਇਨ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ ਹੈ | ਇਸੇ ਤਰ੍ਹਾਂ ਲਾਇਨ ਰਾਮ ਸਰੂਪ ਨੂੰ ਸੈਕਟਰੀ, ਲਾਈਨ ਗੁਲਸ਼ਨ ਕੁਮਾਰ ਬੰਗਾ ਖਜ਼ਾਨਚੀ, ਲਾਇਨ ਧਰਮਵੀਰ ਪਾਲ ਪੀ. ਆਰ. ਓ, ਲਾਇਨ ਤਜਿੰਦਰ ਕੁਮਾਰ ਗਿੰਨੀ ਪ੍ਰੋਜੈਕਟ ਚੇਅਰਮੈਨ, ਲਾਇਨ ਚੇਤ ਰਾਮ ਰਤਨ ਸਹਾਇਕ ਪ੍ਰੋਜੈਕਟ ਚੇਅਰਮੈਨ ਅਤੇ ਲਾਇਨ ਮਨਜਿੰਦਰ ਸਿੰਘ ਨੂੰ ਕਲੱਬ ਦਾ ਵਾਈਸ ਪ੍ਰਧਾਨ ਅਤੇ ਸਪੋਕਸ ਪਰਸਨ ਚੁਣਿਆ ਗਿਆ | ਇਸ ਮੌਕੇ ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਹਰੀਸ਼ ਬੰਗਾ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ ਅਤੇ ਕਲੱਬ ਬੰਗਾ ਨਿਸ਼ਚੇ ਦੇ ਪਿਛਲੇ ਸਾਲਾਂ 'ਚ ਕੀਤੇ ਗਏ ਸਮਾਜ ਸੇਵਾ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਇਨ ਕਲੱਬ ਬੰਗਾ ਨਿਸ਼ਚੇ ਲਾਈਨ ਜ਼ਿਲ੍ਹਾ 321ਡੀ ਦਾ ਲੀਡਿੰਗ ਕਲੱਬ ਹੈ ਜਿਸ 'ਤੇ ਜ਼ਿਲ੍ਹੇ ਨੂੰ ਮਾਣ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਰੀਜਨਲ ਚੇਅਰਮੈਨ ਡਾਕਟਰ ਓਾਕਾਰ ਸਿੰਘ ਨੇ ਲਾਈਨ ਕਲੱਬ ਬੰਗਾ ਨਿਸ਼ਚੇ ਦੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀਆਂ | ਇਸ ਮੌਕੇ ਬਲਬੀਰ ਸਿੰਘ ਰਾਏ ਚਾਰਟਡ ਪ੍ਰਧਾਨ, ਗੁਲਸ਼ਨ ਕੁਮਾਰ, ਮਾਸਟਰ ਹਰਮੇਸ਼ ਲਾਲ, ਜਸਪਾਲ ਸਿੰਘ ਗਿੱਦਾ ਨਵ ਨਿਯੁਕਤ ਪ੍ਰਧਾਨ, ਰਾਜਵਿੰਦਰ ਸਿੰਘ ਰਾਜਾ ਸੈਕਟਰੀ, ਰਾਮ ਸਰੂਪ ਨਵ ਨਿਯੁਕਤ ਸੈਕਟਰੀ, ਅਮਿਤ ਕੁਮਾਰ ਹੰਸ, ਗੁਰਕੀਰਤ ਸਿੰਘ, ਵਰਿੰਦਰ ਕੁਮਾਰ, ਚੇਤ ਰਾਮ ਰਤਨ, ਧਰਮਵੀਰ ਪਾਲ, ਗੁਰਦਿਆਲ ਸਿੰਘ, ਤਜਿੰਦਰ ਕੁਮਾਰ ਗਿੰਨੀ, ਦੇਵਰਾਜ, ਤਰਸੇਮ ਲਾਲ ਬੱਦਨ, ਗੁਰਦਿਆਲ ਸਿੰਘ, ਦੇਵਰਾਜ ਸੁਮਨ, ਲਾਇਨ ਬਲਦੇਵ ਲਾਲ ਬਾਹਮਣੀਆਂ ਆਦਿ ਹਾਜ਼ਰ ਸਨ |