20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਕਰਿਆਮ 'ਚ ਇਕ ਧਾਰਮਿਕ ਅਸਥਾਨ ਨੂੰ ਸੜਕ ਤੋਂ ਹਟਾਉਣ ਲਈ ਪਹੁੰਚੀ ਭਾਰੀ ਪੁਲਿਸ ਫੋਰਸ

ਅਜੀਤ ਡੈਸਕ 18-06-2025
ਸਾਹਲੋਂ, 17 ਜੂਨ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ 'ਚ ਨਵਾਂਸ਼ਹਿਰ ਤੋਂ ਲੁਧਿਆਣਾ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਇੱਕ ਧਾਰਮਿਕ ਅਸਥਾਨ ਨੂੰ ਸੜਕ ਤੋਂ ਹਟਾਉਣ ਲਈ ਪੀ. ਡਬਲਯੂ. ਡੀ ਮਹਿਕਮੇ ਵਾਲੇ ਹਾਈਕੋਰਟ ਦੇ ਹੁਕਮ ਲੈ ਕੇ ਪਹੁੰਚੇ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ. ਡਬਲਯੂ.ਡੀ ਮਹਿਕਮੇ ਦੇ ਅਧਿਕਾਰੀ ਵਲੋਂ ਹਾਈਕੋਰਟ ਦੇ ਹੁਕਮਾਂ ਨਾਲ ਡਿਊਟੀ ਅਫਸਰ ਤਹਿਸੀਲਦਾਰ ਜਸਪ੍ਰੀਤ ਸਿੰਘ ਅਤੇ ਥਾਣਾ ਸਦਰ ਦੇ ਐਸ.ਐਚ.ਓ ਅਸ਼ੋਕ ਕੁਮਾਰ ਆਪਣੀ ਭਾਰੀ ਪੁਲਿਸ ਫੋਰਸ ਨਾਲ ਉਪਰੋਕਤ ਧਾਰਮਿਕ ਅਸਥਾਨ ਨੂੰ ਸੜਕ ਤੋਂ ਹਟਾਉਣ ਲਈ ਪਹੁੰਚੇ | ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਧਾਰਮਿਕ ਅਸਥਾਨ ਦੇ ਪ੍ਰਬੰਧਕਾਂ ਵਲੋਂ ਲੰਬੇ ਸਮੇ ਤੋਂ ਹਾਈਕੋਰਟ ਵਲੋਂ ਵਾਰ-ਵਾਰ ਭੇਜੇ ਜਾ ਰਹੇ ਨੋਟਿਸਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ ਇਸ ਲਈ ਹੁਣ ਹਾਈਕੋਰਟ ਵਲੋਂ ਇਸ ਧਾਰਮਿਕ ਅਸਥਾਨ ਨੂੰ ਸੜਕ ਤੋਂ ਹਟਾਉਣ ਦੇ ਹੁਕਮ ਦਿੱਤੇ | ਮੌਕੇ 'ਤੇ ਪੀ. ਡਬਲਯੂ. ਡੀ ਦੇ ਅਧਿਕਾਰੀ ਨੇ ਮਿਣਤੀ ਕਰਕੇ ਦੱਸਿਆ ਕਿ ਧਾਰਮਿਕ ਅਸਥਾਨ ਦਾ ਕਰੀਬ-ਕਰੀਬ ਅੱਧਾ ਹਿੱਸਾ ਸੜਕ 'ਚ ਆ ਰਿਹਾ ਹੈ | ਐਸ. ਐਚ. ਓ ਅਸ਼ੋਕ ਕੁਮਾਰ ਨੇ ਦੱਸਿਆ ਪੀ. ਡਬਲਯੂ.ਡੀ ਮਹਿਕਮੇ ਵਲੋਂ ਅਤੇ ਇਕੱਠੇ ਹੋਏ ਪ੍ਰਬੰਧਕਾਂ ਨਾਲ ਪਿੰਡ ਵਾਸੀਆਂ ਵਲੋਂ ਆਪਣੀਆਂ ਭਾਵਨਾਵਾਂ ਅਤੇ ਸ਼ਾਂਤੀ ਦੀ ਬਹਾਲੀ ਨੂੰ ਮੁੱਖ ਰੱਖਦੇ ਹੋਏ ਹਾਈਕੋਰਟ ਦੀ ਅਗਲੀ ਤਾਰੀਖ ਤੋਂ ਪਹਿਲਾਂ-ਪਹਿਲਾਂ ਧਾਰਮਿਕ ਅਸਥਾਨ ਹਟਾਉਣ ਬਾਰੇ ਆਪਸੀ ਸਲਾਹ ਮਸ਼ਵਰੇ ਲਈ ਤਾਲਮੇਲ ਕਾਇਮ ਹੋਇਆ | ਜਿਸ ਕਰਕੇ ਹਾਲ ਦੀ ਘੜੀ ਇਸ ਧਾਰਮਿਕ ਅਸਥਾਨ ਨੂੰ ਅਗਲੇ ਹੁਕਮਾਂ ਤੱਕ ਨਹੀਂ ਛੇੜਿਆ ਗਿਆ |
ਪਿਛਲੀ ਖ਼ਬਰ ਰੱਤੇਵਾਲ ਵਿਖੇ ਲੱਖ ਦਾਤਾ ਪੀਰ ਦਾ ਭੰਡਾਰਾ ਭਲਕੇ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਨਿਸ਼ਚੇ ਦੀ ਸਰਬਸੰਮਤੀ ਨਾਲ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।