ਨਵਾਂਸ਼ਹਿਰ, 17 ਜੂਨ (ਹਰਮਿੰਦਰ ਸਿੰਘ ਪਿੰਟੂ)-ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321 ਡੀ ਵਲੋਂ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਵਲੋਂ ਸਾਂਝੇ ਤੌਰ 'ਤੇ ਯਤਨਾਂ ਸਦਕਾ ਪਿੰਡ ਭੰਗਲਾ ਕਲਾਂ ਦੀ ਇੱਕ ਵਿਧਵਾ ਔਰਤ ਜਿਸ ਦੇ ਮਕਾਨ ਦੀ ਹਾਲਤ ਬਹੁਤ ਹੀ ਖਸਤਾ ਸੀ, ਕਲੱਬ ਦੇ ਮੈਂਬਰਾਂ ਨੇ ਸਲਾਹ ਕਰਕੇ ਉਸ ਦੀ ਮਦਦ ਕੀਤੀ ਅਤੇ ਉਸ ਦਾ ਮਕਾਨ ਬਣਾ ਕੇ ਦਿੱਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਲਾਇਨਜ਼ ਕਲੱਬ ਇੰਟਰਨੈਸ਼ਨਲ ਤੋਂ ਮੁੱਖ ਮਹਿਮਾਨ ਗਵਰਨਰ ਰਸ਼ਪਾਲ ਸਿੰਘ ਬੱਚਾ ਜੀਵੀ, ਚੀਫ ਗੈਸਟ ਗਵਰਨਰ ਵੀ. ਐਮ ਗੋਇਲ ਅਤੇ ਸਪੈਸ਼ਲ ਗੈਸਟ ਪਾਸਟ ਗਵਰਨਰ ਹਰੀਸ਼ ਬੰਗਾ ਨੇ ਕਲੱਬ ਦੇ ਇਸ ਪ੍ਰਾਜੈਕਟ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਇੱਕ ਮਹਾਨ ਕਾਰਜ ਦੱਸਿਆ | ਉਹਨਾਂ ਕਿਹਾ ਕਿ ਕਲੱਬ ਦਾ ਮੁੱਖ ਮੰਤਵ ਹੀ ਲੋੜਵੰਦਾਂ ਦੀ ਸਹਾਇਤਾ ਕਰਨਾ ਹੈ | ਇਸ ਮੌਕੇ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ ਨੇ ਦੱਸਿਆ ਕਿ ਇਸ ਕੰਮ ਲਈ ਕਲੱਬ ਦੇ ਮੈਂਬਰਾਂ ਨੇ ਰਾਸ਼ੀ ਇਕੱਠਾ ਕਰਕੇ ਇਹ ਪ੍ਰਾਜੈਕਟ ਨੂੰ ਸਿਰੇ ਚੜ੍ਹਾਇਆ ਹੈ | ਉਪੰਰਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇੰਟਰਨੈਸ਼ਨਲ ਲਾਇਨਜ਼ ਕਲੱਬ ਵਲੋਂ ਪਹੁੰਚੇ ਰਸ਼ਪਾਲ ਸਿੰਘ ਬੱਚਾ ਜੀਵੀ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਨੇਕ ਕਾਰਜ ਹੈ | ਜਿਸ ਨੂੰ ਕਿ ਇੰਟਰਨੈਸ਼ਨਲ ਤੱਕ ਵੀ ਪਹੁੰਚਾਇਆ ਜਾਵੇਗਾ ਅਤੇ ਕਲੱਬ ਨੂੰ ਇੰਟਰਨੈਸ਼ਨਲ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਜਸਪਾਲ ਸਿੰਘ ਲੌਗੀਆ, ਅਵਤਾਰ ਸਿੰਘ ਯੂ.ਐਸ.ਏ, ਬਲਵਿੰਦਰ ਭੰਗਲ, ਬਲਵੀਰ ਸਿੰਘ ਸਿਬੰਲੀ, ਕੁਲਵੰਤ ਸਿੰਘ ਸੈਣੀ, ਮਨਜੀਤ ਸਿੰਘ ਪੰਮਾ, ਪਵਨ ਕੁਮਾਰ, ਹਰਦੀਪ ਦੀਪਾ, ਬਲਵੀਰ ਸਿੰਘ, ਸਤਨਾਮ ਸਿੰਘ ਸਿਬੰਲੀ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |