ਸੜੋਆ, 17 ਜੂਨ (ਹਰਮੇਲ ਸਹੂੰਗੜਾ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਬਲਾਚੌਰ ਤੇ ਪਿੰਡ ਬੇਗਮਪੁਰ ਦੇ ਸਰਪੰਚ ਭੁਪਿੰਦਰ ਬੇਗਮਪੁਰੀ ਨੇ ਦੱਸਿਆ ਕਿ 18 ਜੂਨ ਨੂੰ ਇਤਿਹਾਸਿਕ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਜਿਸ 'ਚ ਬਸਪਾ ਵਰਕਰਾਂ ਨੂੰ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਦੀ ਜੀ ਚਰਨ ਛੋਹ ਪਵਿੱਤਰ ਧਰਤੀ ਸ੍ਰੀ ਖੁਰਾਲਗੜ੍ਹ ਵਿਖੇ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਾਉਣ ਅਤੇ ਸ਼ਰਾਬ ਦੀਆਂ ਨਾਜਾਇਜ਼ ਚੱਲ ਰਹੀਆਂ ਬਰਾਂਚਾਂ ਨੂੰ ਬੰਦ ਕਰਾਉਣ ਲਈ ਭਾਰੀ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ | ਇਸ ਦਾ ਕਾਫ਼ਲਾ ਬੇਗਮਪੁਰ ਤੋਂ ਹੁੰਦਾ ਹੋਇਆ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚੇਗਾ, ਬਾਅਦ ਵਿੱਚ ਕਾਫ਼ਲੇ ਰੂਪ ਵਿੱਚ ਹਜ਼ਾਰਾਂ ਦੀਆਂ ਗਿਣਤੀ 'ਚ ਸੰਗਤ ਗੜ੍ਹਸ਼ੰਕਰ ਵਿਖੇ ਪਹੁੰਚ ਕੇ ਧਰਨਾ ਦੇਵੇਗੀ | ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਅਤੇ ਪੰਜਾਬ ਦੀ ਹੋਰ ਲੀਡਰਸ਼ਿਪ ਧਰਨੇ ਨੂੰ ਸੰਬੋਧਨ ਕਰੇਗੀ |