20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਚੁਸ਼ਮਿਆਂ ਦਾ ਤਿੰਨ ਰੋਜ਼ਾ ਮੇਲਾ ਅੱਜ ਤੋਂ ਸ਼ੁਰੂ

ਅਜੀਤ ਡੈਸਕ 18-06-2025
ਮਜਾਰੀ ਸਾਹਿਬਾ, 17 ਜੂਨ (ਨਿਰਮਲਜੀਤ ਸਿੰਘ ਚਾਹਲ)-ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾ ਵਿਖੇ ਸਾਲਾਨਾ ਮੇਲਾ 18 ਜੂਨ ਤੋਂ ਸ਼ੁਰੂ ਹੋ ਰਿਹਾ ਹੈ | ਪਹਿਲੇ ਦਿਨ ਚਾਦਰ ਚੜ੍ਹਾਉਣ ਅਤੇ ਝੰਡੇ ਦੀ ਰਸਮ ਉਪਰੰਤ ਸ਼ਾਮ ਵੇਲੇ ਕਵਾਲੀਆਂ ਦਾ ਪ੍ਰੋਗਰਾਮ ਹੋਵੇਗਾ | 19 ਜੂਨ ਨੂੰ ਸਟੇਜ ਦਾ ਆਗਾਜ਼ ਹੋਵੇਗਾ ਜਿਸ ਤੋਂ ਪੰਜਾਬੀ ਪ੍ਰਸਿੱਧ ਗਾਇਕ ਸੁਲਤਾਨ ਅਲੀ, ਕਮਲ ਸਿੱਧੂ, ਜੀ ਖਾਨ, ਅਤੇ ਰਾਜਾ ਸਿੱਧੂ-ਪ੍ਰੀਤ ਮਾਨ ਡਿਊਟੀ ਜੋੜੀ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਕਰਨਗੇ | ਇਸੇ ਤਰ੍ਹਾਂ 20 ਜੂਨ ਨੂੰ ਖੁੱਲ੍ਹਾ ਅਖਾੜਾ ਲਗਾਇਆ ਜਾਵੇਗਾ | ਜਿਸ 'ਤੇ ਸਟੇਜ ਦਾ ਆਗਾਜ਼ ਪਹਿਲਾਂ ਹਰਜੀਤ ਸਿੱਧੂ-ਪਰਵੀਨ ਦਰਦੀ ਡਿਊਟ ਜੋੜੀ ਬਾਅਦ 'ਚ ਦੀਪ ਢਿੱਲੋਂ-ਜਸਮੀਨ ਡਿਊਟੀ ਜੋੜੀ ਆਪਣੇ ਫਨ ਦਾ ਮੁਜਾਹਰਾ ਕਰਨਗੇ | ਉਪਰੰਤ 3 ਵਜੇ ਪੀਰਾਂ ਦਾ ਛਿੰਝ ਮੇਲਾ ਹੋਵੇਗਾ | ਜਿਸ ਵਿੱਚ ਚੋਟੀ ਦੇ ਪਹਿਲਵਾਨ ਹਿੱਸਾ ਲੈਣਗੇ | ਪਟਕੇ ਦੀ ਪਹਿਲੀ ਕੁਸ਼ਤੀ ਦਰਬਾਰ ਵੱਲੋਂ ਕਰਵਾਈ ਜਾਵੇਗੀ ਜਿਸ ਵਿੱਚ ਜੇਤੂ ਪਹਿਲਵਾਨ ਨੂੰ ਬੁਲਿਟ ਮੋਟਰਸਾਈਕਲ ਅਤੇ ਦੂਸਰੇ ਸਥਾਨ 'ਤੇ ਰਹਿਣ ਵਾਲੇ ਪਹਿਲਵਾਨ ਨੂੰ ਸਤਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਯੂ. ਐਸ. ਏ. ਵੱਲੋਂ ਸਪਲੈਂਡਰ ਮੋਟਰਸਾਈਕਲ ਅਤੇ 21000 ਦੀ ਨਕਦ ਰਾਸ਼ੀ ਦਿੱਤੀ ਜਾਵੇਗੀ | ਇਸੇ ਤਰ੍ਹਾਂ ਪਟਕੇ ਦੀ ਦੋ ਨੰਬਰ ਦੀ ਕੁਸ਼ਤੀ ਦੇ ਦੋਵਾਂ ਪਹਿਲਵਾਨਾਂ ਨੂੰ ਗੁਰਵਿੰਦਰ ਸਿੰਘ ਆਸਟਰੇਲੀਆ ਅਤੇ ਸੁਖਜਿੰਦਰ ਸਿੰਘ ਯੂ. ਐਸ. ਏ. ਪੁੱਤਰ ਬਲਦੇਵ ਸਿੰਘ, ਪਿੰਡ ਮਹਿਤਪੁਰ ਉਲੱਦਣੀ ਵੱਲੋਂ ਬੁਲਿਟ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ |
ਪਿਛਲੀ ਖ਼ਬਰ ਮੀਂਹ ਪੈਣ ਨਾਲ ਝੋਨੇ ਦੀ ਲੁਆਈ ਨੇ ਜੋਰ ਫੜਿਆ, ਕਿਸਾਨ ਖੁਸ਼ ਅਗਲੀ ਖ਼ਬਰ ਪ੍ਰੀ ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਚੋਅ ਦੇ ਆਰਜ਼ੀ ਬਣਾਏ ਰੈਂਪ ਰੋੜੇ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।