19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਿਡ-ਡੇ-ਮੀਲ ਕੱੁਕਾਂ ਦੀਆਂ ਤਨਖ਼ਾਹਾਂ ਹਰਿਆਣਾ ਦੇ ਬਰਾਬਰ ਨਾ ਕੀਤੀਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ -ਚਿੰਡਾਲੀਆ

ਅਜੀਤ ਡੈਸਕ 18-06-2025
ਬੰਗਾ, 17 ਜੂਨ (ਕੁਲਦੀਪ ਸਿੰਘ ਪਾਬਲਾ)-ਮਿਡ-ਡੇ-ਮੀਲ ਕੁੱਕ ਯੂਨੀਅਨ ਬਲਾਕ ਬੰਗਾ ਦੀ ਮੀਟਿੰਗ ਜਸਬੀਰ ਕੌਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਵਾਲਮੀਕਿ ਮੰਦਰ ਬੰਗਾ ਵਿਖੇ ਹੋਈ | ਇਸ ਮੀਟਿੰਗ ਨੂੰ ਵਿਸ਼ੇਸ਼ ਤੌਰ 'ਤੇ ਰਿੰਕੀ ਮੀਤ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਐਕਟਿੰਗ ਪ੍ਰਧਾਨ ਭਾਰਤੀਆ ਵਾਲਮੀਕਿ ਸਭਾ, ਸੂਬਾ ਪ੍ਰਧਾਨ ਕਰਮ ਚੰਦ ਚਿੰਡਾਲੀਆ ਨੇ ਵੀ ਭਾਗ ਲਿਆ | ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਚਿੰਡਾਲੀਆ ਨੇ ਦੱਸਿਆ ਕਿ ਮਿਡ-ਡੇ-ਮੀਲ ਕੁੱਕਾਂ ਨੂੰ 30 ਅਪ੍ਰੈਲ ਨੂੰ ਡੀ.ਜੀ.ਐਸ.ਟੀ ਵਲੋਂ ਵਿਸ਼ਵਾਸ ਦਵਾਇਆ ਗਿਆ ਕਿ ਤੁਹਾਡੀਆਂ ਹੱਕੀ ਮੰਗਾਂ ਜਿਨ੍ਹਾਂ 'ਚ ਮੇਨ ਮੰਗ ਹਰਿਆਣਾ ਸਰਕਾਰ ਦੇ ਬਰਾਬਰ 7000 ਰੁਪਏ ਤਨਖ਼ਾਹ ਦੇ ਸਬੰਧੀ ਮੰਗ ਪੱਤਰ 'ਚ ਜ਼ਿਕਰ ਕੀਤਾ ਗਿਆ ਹੈ | ਅਫ਼ਸਰਾਂ ਵਲੋਂ ਵਿਸ਼ਵਾਸ ਦਵਾਇਆ ਕਿ ਜਲਦ ਤੋਂ ਜਲਦ 6 ਮਈ ਤੱਕ ਤੁਹਾਡੀਆਂ ਮੰਗਾਂ ਅਸੀਂ ਲਾਗੂ ਕਰ ਦੇਵਾਂਗੇ ਪਰ ਇਹ ਸੁੱਤੀ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਕੰਨ 'ਤੇ ਜੂ ਨਹੀਂ ਸਰਕੀ | ਲੁਧਿਆਣਾ ਜ਼ਿਮਨੀ ਚੋਣ 19 ਜੂਨ ਨੂੰ ਹੋਣ ਜਾ ਰਹੀ ਹੈ ਉਦੋਂ ਤੱਕ ਜੇਕਰ ਸਾਡੀ ਤਨਖ਼ਾਹ ਵਿੱਚ ਵਾਧਾ ਨਹੀਂ ਕੀਤਾ ਅਤੇ ਹੋਰ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਇਹ ਸੰਘਰਸ਼ ਹੜਤਾਲ ਕਰਨ ਦੇ ਰਾਹ 'ਤੇ ਚੱਲਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸੰਤੋਸ਼ ਕੁਮਾਰੀ, ਕੁਲਬੀਰ ਕੌਰ, ਅੰਗਰੇਜ਼ ਕੌਰ, ਜਸਪਾਲ ਕੌਰ, ਪ੍ਰੀਤੀ, ਰਿੰਪੀ, ਨੀਲਮ, ਸੋਮਾ ਰਾਣੀ, ਰਮੇਸ਼, ਜਸਵੀਰ ਕੌਰ, ਬਿੰਦਰ ਕੌਰ, ਬਲਵਿੰਦਰ ਕੌਰ, ਊਸ਼ਾ ਰਾਣੀ, ਸੀਮਾ ਰਾਣੀ, ਪ੍ਰਵੀਨ ਕੌਰ, ਸਿਮਰਨਜੀਤ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਜ਼ਿਲੇ੍ਹ 'ਚ 6 ਖੇਡ ਨਰਸਰੀਆਂ ਸਥਾਪਤ ਕੋਚਾਂ ਦੀ ਨਿਯੁਕਤੀ ਅਗਲੀ ਖ਼ਬਰ ਬਲਾਚੌਰ ਸ਼ਹਿਰ ਦੇ ਅੰਦਰ ਜਾਣ ਦੀ ਬਜਾਏ ਬਾਈਪਾਸ ਤੋਂ ਹੀ ਜਾ ਰਹੀਆਂ ਹਨ ਸਰਕਾਰੀ ਬੱਸਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।