30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

800 ਗ੍ਰਾਮ ਅਫੀਮ ਸਮੇਤ 2 ਕਥਿਤ ਦੋਸ਼ੀ ਕਾਬੂ

ਅਜੀਤ ਡੈਸਕ 19-06-2025

ਮੁਕੰਦਪੁਰ, 18 ਜੂਨ (ਅਮਰੀਕ ਸਿੰਘ ਢੀਂਡਸਾ)-ਕਦੇ ਚਿੱਟਾ, ਕਦੇ ਨਸ਼ੀਲੀਆਂ ਗੋਲੀਆਂ, ਕਦੇ ਨਾਜਾਇਜ਼ ਸ਼ਰਾਬ ਅਤੇ ਹੁਣ ਅਫੀਮ ਸਮੇਤ ਮੁਕੰਦਪੁਰ ਪੁਲਿਸ ਵੱਲੋਂ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਦਿੱਤੀ ਜਾਣਕਾਰੀ ਅਨੁਸਾਰ ਐਸ.ਐਚ.ਓ ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਪੁਲਿਸ ਪਾਰਟੀ ਨਾਲ ਇਲਾਕੇ ਵਿੱਚ ਗਸ਼ਤ ਕਰਕੇ ਜਾਂਚ ਕਰ ਰਹੇ ਸਨ ਤਾਂ ਗੁਣਾਚੌਰ ਦੇ ਲਾਗੇ ਇੱਕ ਨੌਜਵਾਨ ਪੁਲਿਸ ਨੂੰ ਵੇਖ ਕੇ ਘਬਰਾਟ 'ਚ ਆਪਣੀ ਜੇਬ 'ਚੋਂ ਮੋਮੀ ਲਿਫਾਫੇ ਵਿੱਚ ਕੋਈ ਪਦਾਰਥ ਸੁੱਟ ਕੇ ਭੱਜਣ ਲੱਗਾ ਤਾਂ ਉਸਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਜਿਸ ਨੇ ਪੁੱਛਣ 'ਤੇ ਆਪਣਾ ਨਾਮ ਰਾਜਦੀਪ ਪੁੱਤਰ ਮੋਹਨ ਲਾਲ ਵਾਸੀ ਗੁਣਾਚੌਰ ਦੱਸਿਆ ਅਤੇ ਉਸ ਵੱਲੋਂ ਸੁੱਟੇ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 100 ਗ੍ਰਾਮ ਅਫੀਮ ਬਰਾਮਦ ਹੋਈ |
ਕਥਿਤ ਦੋਸ਼ੀ ਨੂੰ ਅਫੀਮ ਕਿੱਥੋਂ ਲਿਆਂਦੀ ਪੁੱਛਣ 'ਤੇ ਉਸ ਨੇ ਦੱਸਿਆ ਕਿ ਮੈਂ ਨਵਜੋਤ ਉਰਫ ਜੋਤੀ ਪੁੰਤਰ ਬੂਟਾ ਸਿੰਘ ਵਾਸੀ ਜੰਡਿਆਲਾ ਥਾਣਾ ਸਦਰ ਬੰਗਾ ਤੋਂ ਲਿਆਇਆ ਹਾਂ ਮੁਕਦਮਾ ਦਰਜ ਕਰਨ ਉਪਰੰਤ ਜਦੋਂ ਉਕਤ ਕਥਿਤ ਦੋਸ਼ੀ ਦੀ ਭਾਲ ਲਈ ਪਾਰਟੀ ਗਈ ਤਾਂ ਉਸ ਪਾਸੋਂ 700 ਗ੍ਰਾਮ ਅਫੀਮ ਬਰਾਮਦ ਹੋਈ | ਉਹਨਾਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਨਸ਼ੀਲੇ ਪਦਾਰਥ ਕਿੱਥੋਂ ਲੈ ਕੇ ਆਉਂਦੇ ਹਨ |

ਪਿਛਲੀ ਖ਼ਬਰ 200 ਨਸ਼ੀਲੇ ਕੈਪਸੂਲਾਂ ਸਮੇਤ 1 ਕਾਬੂ ਅਗਲੀ ਖ਼ਬਰ ਕੀ ਬਲਾਚੌਰ ਦਾ ਪ੍ਰਸ਼ਾਸਨ ਭਿਆਨਕ ਸੜਕ ਹਾਦਸਾ ਵਾਪਰਨ ਤੋਂ ਬਾਅਦ ਹੀ ਜਾਗੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।