30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

200 ਨਸ਼ੀਲੇ ਕੈਪਸੂਲਾਂ ਸਮੇਤ 1 ਕਾਬੂ

ਅਜੀਤ ਡੈਸਕ 19-06-2025

ਬੰਗਾ, 18 ਜੂਨ (ਕੁਲਦੀਪ ਸਿੰਘ ਪਾਬਲਾ)-ਬੰਗਾ ਪੁਲਿਸ ਨੇ ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਦੀ ਅਗਵਾਈ 'ਚ 200 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਕਥਿਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਹਰਮੇਸ਼ ਲਾਲ ਵਾਸੀ ਪੂਨੀਆ ਵਜੋਂ ਹੋਈ ਹੈ | ਵਿਸਥਾਰ ਨਾਲ ਦੱਸਦੇ ਹੋਏ ਉਹਨਾਂ ਆਖਿਆ ਕਿ ਪੁਲਿਸ ਪਾਰਟੀ ਬੰਗਾ-ਮੁਕੰਦਪੁਰ ਰੋਡ ਤੋਂ ਹੁੰਦੇ ਹੋਏ ਪੂਨੀਆ ਫਾਟਕ ਵੱਲ ਗਸ਼ਤ ਕਰ ਰਹੀ ਸੀ ਤੇ ਪਿੰਡ ਪੂਨੀਆ ਕੋਲ ਸੂਆ ਦੇ ਨੇੜੇ ਇੱਕ ਨੌਜਵਾਨ ਪੈਦਲ ਜਾਂਦਾ ਦਿਖਾਈ ਦਿੱਤਾ ਅਤੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ | ਪੁੱਛ-ਗਿੱਛ ਦੌਰਾਨ ਸਵਾਲਾਂ ਦੇ ਜਵਾਬ ਨਾ ਦੇ ਪਾਇਆ | ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਕਥਿਤ ਦੋਸ਼ੀ ਗੁਰਪੀਤ ਸਿੰਘ ਕੋਲ ਤਲਾਸ਼ੀ ਦੌਰਾਨ ਕੁੱਲ 200 ਨਸ਼ੀਲੇ ਕੈਪਸੂਲ ਬਰਾਮਦ ਹੋਏ | ਮੌਕੇ 'ਤੇ ਕਥਿਤ ਨਸ਼ਾ ਤਸਕਰ ਨੂੰ ਗਿ੍ਫ਼ਤਾਰ ਕਰਕੇ ਹੋਰ ਤਫ਼ਤੀਸ਼ ਲਈ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ | ਗੌਰਤਲਬ ਹੈ ਕਿ ਪਿੱਛੇ ਕਈ ਮਹੀਨਿਆਂ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਹੇਠ ਪੁਲਿਸ ਨਸ਼ਿਆਂ ਨੂੰ ਪ੍ਰਫੁਲਿਤ ਕਰਨ ਵਾਲੇ ਨਸ਼ਾ ਤਸਕਰਾਂ 'ਤੇੇ ਸ਼ਿਕੰਜਾ ਕੱਸਣ ਵਿੱਚ ਕਾਮਯਾਬ ਸਿੱਧ ਹੋਈ ਹੈ | ਇਸ ਮੌਕੇ ਉਹਨਾਂ ਨਾਲ ਪੁਲਿਸ ਪਾਰਟੀ ਦੇ ਬਾਕੀ ਮੁਲਾਜ਼ਮ ਵੀ ਮੌਜੂਦ ਸਨ |

ਪਿਛਲੀ ਖ਼ਬਰ ਔੜ-ਨਵਾਂਸ਼ਹਿਰ ਤਹਿਸੀਲਦਾਰ ਦਾ ਵਾਧੂ ਚਾਰਜ ਮੈਡਮ ਅਕਵਿੰਦਰ ਕੌਰ ਨੇ ਸੰਭਾਲਿਆ ਅਗਲੀ ਖ਼ਬਰ 800 ਗ੍ਰਾਮ ਅਫੀਮ ਸਮੇਤ 2 ਕਥਿਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।