30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਔੜ-ਨਵਾਂਸ਼ਹਿਰ ਤਹਿਸੀਲਦਾਰ ਦਾ ਵਾਧੂ ਚਾਰਜ ਮੈਡਮ ਅਕਵਿੰਦਰ ਕੌਰ ਨੇ ਸੰਭਾਲਿਆ

ਅਜੀਤ ਡੈਸਕ 19-06-2025

ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ)-ਮੈਡਮ ਅਕਵਿੰਦਰ ਕੌਰ ਨਾਇਬ ਤਹਿਸੀਲਦਾਰ ਬਲਾਚੌਰ ਦੀਆਂ ਡਿਊਟੀ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਅਕੁੰਰਜੀਤ ਸਿੰਘ ਡੀ. ਸੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਬ-ਤਹਿਸੀਲ ਔੜ ਅਤੇ ਨਵਾਂਸ਼ਹਿਰ ਤਹਿਸੀਲਦਾਰ ਦਾ ਵਾਧੂ ਚਾਰਜ ਵੀ ਉਨ੍ਹਾਂ ਨੂੰ ਸੰਭਾਲਿਆ ਗਿਆ | ਮੈਡਮ ਅਕਵਿੰਦਰ ਕੌਰ ਨੇ ਆਖਿਆ ਕਿ ਤਹਿਸੀਲ ਦਫ਼ਤਰਾਂ 'ਚ ਕੰਮ ਕਰਵਾਉਣ ਆਏ ਬਜ਼ੁਰਗਾਂ, ਨੰਬਰਦਾਰਾਂ, ਫ਼ੌਜੀਆਂ, ਸੁਤੰਤਰਤਾ ਸੰਗਰਾਮੀਆਂ, ਅੰਗਹੀਣਾਂ ਦੇ ਸਤਿਕਾਰ ਵਜੋਂ ਉਨ੍ਹਾਂ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ | ਇੱਥੇ ਜ਼ਿਕਰਯੋਗ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫ਼ੌਜ ਵਿੱਚ ਸ਼ਹੀਦ ਹੋਣ ਵਾਲੇ ਯੋਧੇ ਦੀ ਧਰਮਪਤਨੀ ਅਕਵਿੰਦਰ ਕੌਰ ਅੰਮਿ੍ਤਸਰ ਨੂੰ ਕਰੀਬ ਡੇਢ ਮਹੀਨੇ ਵਿੱਚ ਨਵਾਂਸ਼ਹਿਰ ਤੋਂ ਬਲਾਚੌਰ ਲਾਇਆ ਗਿਆ |

ਪਿਛਲੀ ਖ਼ਬਰ ਟਰੱਕ, ਕੈਂਟਰ ਤੇ ਟਾਟਾ ਏਸ ਯੂਨੀਅਨਾਂ ਵਿਖੇ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਸੈਮੀਨਾਰ ਅਗਲੀ ਖ਼ਬਰ 200 ਨਸ਼ੀਲੇ ਕੈਪਸੂਲਾਂ ਸਮੇਤ 1 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।