ਬਲਾਚੌਰ, 18 ਜੂਨ (ਦੀਦਾਰ ਸਿੰਘ ਬਲਾਚੌਰੀਆ)-ਵਾਹਨ ਚਾਲਕਾਂ, ਸਹਿ ਚਾਲਕਾਂ ਅਤੇ ਗੱਡੀਆਂ ਮੋਟਰਾਂ ਦੇ ਮਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਟ੍ਰੈਫਿਕ ਵਿੰਗ ਦੇ ਇੰਚਾਰਜ ਏ.ਐਸ.ਆਈ ਜੋਗਿੰਦਰ ਪਾਲ ਵਲੋਂ ਪਬਲਿਕ ਕਰੀਅਰ ਟਰੱਕ ਆਪ੍ਰੇਟਰ ਯੂਨੀਅਨ ਬਲਾਚੌਰ, ਮਾਤਾ ਬਾਲਾ ਸੁੰਦਰੀ ਕੈਂਟਰ ਯੂਨੀਅਨ ਬਲਾਚੌਰ ਅਤੇ ਗੁਰੂ ਨਾਨਕ ਟਾਟਾ ਏਸ ਯੂਨੀਅਨ ਭੱਦੀ ਰੋਡ ਬਲਾਚੌਰ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਏ ਗਏ | ਇਸ ਮੌਕੇ ਟ੍ਰੈਫਿਕ ਇੰਚਾਰਜ ਏ.ਐਸ.ਆਈ ਜੋਗਿੰਦਰ ਪਾਲ ਨੇ ਵੱਖ-ਵੱਖ ਥਾਈਾ ਹਾਜ਼ਰੀਨ ਨੂੰ ਟ੍ਰੈਫਿਕ ਨਿਯਮਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਗੱਡੀਆਂ ਚਲਾਉਣ ਸਮੇਂ ਸ਼ਰਾਬ ਸਮੇਤ ਕਿਸੀ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ | ਉਨ੍ਹਾਂ ਕਿਹਾ ਕਿ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੰਦਿਆਂ ਵਾਹਨ ਚਲਾਉਣ ਸਮੇਂ ਆਪਣਾ ਤੇ ਦੂਸਰਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਓਵਰ ਸਪੀਡ ਵਾਹਨ ਨਹੀਂ ਚਲਾਉਣਾ ਚਾਹੀਦਾ | ਇਸ ਮੌਕੇ ਮੱਖਣ ਸਿੰਘ ਨਾਗਰਾ ਸਟਾਫ਼ ਟ੍ਰੈਫਿਕ ਵਿੰਗ ਤੋਂ ਇਲਾਵਾ ਦੀ ਪਬਲਿਕ ਕੈਰੀਅਰ ਟਰੱਕ ਯੂਨੀਅਨ ਬਲਾਚੌਰ ਦੇ ਪ੍ਰਧਾਨ ਸ਼ਾਮ ਲਾਲ ਕਟਾਰੀਆ, ਹਰਬੰਸ ਸਿੰਘ ਉਪ ਪ੍ਰਧਾਨ, ਸੰਜੀਵ ਕੁਮਾਰ, ਮੱਖਣ ਸਿੰਘ, ਜੀਵਨ ਲਾਲ, ਤਰਨਜੋਤ ਸਿੰਘ, ਬਲਵੰਤ ਸਿੰਘ, ਪਰਮਜੀਤ ਸਿੰਘ, ਨਵੀਨ ਕੁਮਾਰ ਪਿੰਕਾ ਲਾਲਾ, ਪਵਨ ਕੁਮਾਰ ਤੇ ਮੁਨਸ਼ੀ ਰਾਜ ਕੁਮਾਰ, ਬਾਲਾ ਸੁੰਦਰੀ ਕੈਂਟਰ ਯੂਨੀਅਨ ਦੇ ਪ੍ਰਧਾਨ ਕੇਵਲ ਕਿ੍ਸ਼ਨ, ਸਾਗਰ, ਚੇਤਕ ਰਾਣਾ, ਲੱਕੀ, ਮਨੋਹਰ ਲਾਲ, ਸੰਦੀਪ ਸਿੰਘ, ਰਾਜ ਸਿੰਘ ਅਤੇ ਮੰਗਤ ਕੁਮਾਰ ਅਤੇ ਗੁਰੂ ਨਾਨਕ ਟਾਟਾ ਐਸ ਯੂਨੀਅਨ ਬਲਾਚੌਰ ਦੇ ਪ੍ਰਧਾਨ ਨਿਰਮਲ ਸਿੰਘ, ਉਪ ਪ੍ਰਧਾਨ ਰਾਣਾ ਨਿਰਮਲ, ਮਨਜੀਤ ਸਿੰਘ, ਜਗਤਾਰ ਸਿੰਘ, ਅਸ਼ਵਨੀ, ਕੁਲਦੀਪ ਸਿੰਘ, ਨਰੇਸ਼, ਬ੍ਰਹਮ ਦੇਵ, ਬੁੱਧ ਸਿੰਘ, ਮੋਹਨ ਲਾਲ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ |
ਟਰੱਕ, ਕੈਂਟਰ ਤੇ ਟਾਟਾ ਏਸ ਯੂਨੀਅਨਾਂ ਵਿਖੇ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਸੈਮੀਨਾਰ
ਅਜੀਤ ਡੈਸਕ
19-06-2025