30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਅਕਾਸ਼ਦੀਪ ਦਾ ਗਰੈਪਲਿੰਗ (ਰੈਸਲਿੰਗ) ਵਰਲਡ ਕੱਪ 2025 'ਚ ਕਾਂਸੀ ਦਾ ਤਗਮਾ ਜਿੱਤਣ 'ਤੇ ਪਿੰਡ ਵਾਸੀਆਂ ਵਲੋਂ 2 ਲੱਖ ਰੁਪਏ ਨਾਲ ਸਨਮਾਨ

ਅਜੀਤ ਡੈਸਕ 19-06-2025
ਪੋਜੇਵਾਲ ਸਰਾਂ, 18 ਜੂਨ (ਨਵਾਂਗਰਾਈਾ)-ਕੰਢੀ ਇਲਾਕੇ ਦੇ ਪਿੰਡ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜੰਮਪਲ ਅਕਾਸ਼ਦੀਪ ਕਟਾਰੀਆ ਸਪੁੱਤਰ ਮੋਹਣ ਲਾਲ ਕਟਾਰੀਆ ਵਲੋਂ 77 ਕਿਲੋਗ੍ਰਾਮ ਭਾਰ ਸੀਨੀਅਰ ਵਰਗ ਵਿੱਚ ਅਸਤਾਨਾ ਕਜਾਕਿਸਤਾਨ ਵਿਖੇ 12 ਤੋਂ 15 ਜੂਨ ਤੱਕ ਹੋਏ ਗਰੈਪਲਿੰਗ (ਰੈਸਲਿੰਗ) ਵਰਲਡ ਕੱਪ 2025 ਵਿੱਚ ਕਾਂਸੀ ਦਾ ਤਗਮਾ ਜਿੱਤਿਆ | ਅਕਾਸ਼ਦੀਪ ਦਾ ਤਗਮਾ ਜਿੱਤ ਕੇ ਵਾਪਸ ਪਿੰਡ ਪਹੁੰਚਣ 'ਤੇ ਇਲਾਕਾ ਵਾਸੀਆਂ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਅਕਾਸ਼ਦੀਪ ਨੂੰ ਪਿੰਡ ਕਾਠਗੜ੍ਹ ਤੋਂ ਪੋਜੇਵਾਲ ਤੱਕ ਕਾਫਲੇ ਦੇ ਰੂਪ ਵਿੱਚ ਭਾਰੀ ਗਿਣਤੀ ਵਿੱਚ ਲੋਕਾਂ ਵਲੋਂ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਕਾਫਲੇ ਰਾਹੀਂ ਪਿੰਡ ਪੋਜੇਵਾਲ ਲਿਆਂਦਾ ਗਿਆ | ਅਕਾਸ਼ਦੀਪ ਦਾ ਵੱਖ-ਵੱਖ ਪਿੰਡਾਂ ਵਿੱਚ ਭਰਵਾਂ ਸਵਾਗਤ ਕੀਤਾ ਗਿਆ | ਇਸ ਤੋਂ ਬਾਅਦ ਪਿੰਡ ਪੋਜੇਵਾਲ ਵਿਖੇ ਰਹਿੰਦਰ ਕੁਮਾਰ ਬਿੱਲੂ ਦੇ ਗ੍ਰਹਿ ਵਿਖੇ ਇੱਕ ਸਮਾਗਮ ਕਰਕੇ ਪਿੰਡ ਵਾਸੀਆਂ ਵਲੋਂ 2 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ 'ਆਪ' ਆਗੂ, ਪਿ੍ੰ. ਡਾ. ਰਣਜੀਤ ਸਿੰਘ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਅਤੇ ਪਿ੍ੰ. ਦੇਵ ਰਾਜ ਕਟਾਰੀਆ ਨੇ ਕਿਹਾ ਕਿ ਅਕਾਸ਼ਦੀਪ ਨੇ ਇਸ ਪ੍ਰਾਪਤੀ ਨਾਲ ਆਪਣੇ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਅਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ | ਅਕਾਸ਼ਦੀਪ ਨੂੰ ਵਧਾਈ ਭੇਜਦੇ ਹੋਏ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਅਕਾਸ਼ਦੀਪ ਉਹਨਾਂ ਦੇ ਆਪਣੇ ਪਿੰਡ ਪੋਜੇਵਾਲ ਦਾ ਜੰਮਪਲ ਹੈ ਤੇ ਅਕਾਸ਼ਦੀਪ ਨੇ ਅੱਜ ਪੂਰੇ ਸੰਸਾਰ ਵਿੱਚ ਉਨ੍ਹਾਂ ਦੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ | ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਨੇ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅਕਾਸ਼ਦੀਪ ਦੀ ਮੁਲਾਕਾਤ ਕਰਵਾ ਕੇ ਉਨ੍ਹਾਂ ਦੇ ਅਗਲੇ ਭਵਿੱਖ ਬਾਰੇ ਗੱਲਬਾਤ ਕਰਨਗੇ | ਇਸ ਮੌਕੇ ਪਵਨ ਕੁਮਾਰ ਸਰਪੰਚ ਪੋਜੇਵਾਲ, ਮਦਨ ਲਾਲ ਕਟਾਰੀਆ, ਅਸ਼ੋਕ ਕੁਮਾਰ ਕਟਾਰੀਆ ਐਮ.ਸੀ, ਸ਼ਾਮ ਸੁੰਦਰ ਰਿੰਕੂ ਸਾਬਕਾ ਸਰਪੰਚ, ਧਰਮ ਚੰਦ ਸਾਬਕਾ ਸਰਪੰਚ, ਸੋਨੂੰ ਹਰਿਆਣਾ ਕੋਚ, ਲੱਖਾ ਕੋਚ, ਤੀਰਥ ਰਾਮ ਖੇਪੜ ਸਾਬਕਾ ਸਰਪੰਚ, ਪਵਨ ਕੁਮਾਰ ਰੀਠੂ, ਬਿੱਟੂ ਭੋਲੇਵਾਲ, ਸੂਰਜ ਖੇਪੜ ਟਰਾਂਸਪੋਰਟਰ, ਸ਼ਾਮ ਕੁਮਾਰ ਸ਼ਾਮੀ ਟੋਰੋਵਾਲ, ਪ੍ਰੇਮ ਕੁਮਾਰ ਫੌਜੀ, ਰਜਿੰਦਰ ਕੁਮਾਰ, ਮਾਸਟਰ ਮਹਿੰਦਰ ਪਾਲ, ਧਰਮ ਚੰਦ, ਹਰਵਿੰਦਰ ਗੋਰਸੀ, ਹਰਮੇਸ਼ ਲਾਲ ਚੇਚੀ, ਬਲਵੀਰ ਕਟਾਰੀਆ ਬੱਲੂ, ਹਰਮੇਸ਼ ਲਾਲ ਰੇਂਜ ਅਫਸਰ, ਚਾਨਣ ਰਾਮ ਬਜਾੜ, ਸੁਖਦੇਵ ਸਿੰਘ, ਇੰਸਪੈਕਟਰ ਰਾਮਜੀ ਦਾਸ, ਰਾਮ ਨਾਥ ਨੰਬਰਦਾਰ ਆਦਿ ਸਮੇਤ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸਹਿਕਾਰੀ ਬੈਂਕ ਜਾਡਲਾ ਵਿਖੇ ਜੇ.ਐਲ.ਜੀ. ਗਰੁੱਪ ਨੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਟਰੱਕ, ਕੈਂਟਰ ਤੇ ਟਾਟਾ ਏਸ ਯੂਨੀਅਨਾਂ ਵਿਖੇ ਟ੍ਰੈਫਿਕ ਪੁਲਿਸ ਵਲੋਂ ਵਿਸ਼ੇਸ਼ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।