ਜਾਡਲਾ, 18 ਜੂਨ (ਦੁੱਗਲ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਜਾਡਲਾ ਵਿਖੇ ਅੰਤਰ-ਰਾਸ਼ਟਰੀ ਸਲਾਨਾ ਸਹਿਕਾਰੀ ਸਮਾਗਮ ਦੇ ਮੱਦੇਨਜ਼ਰ ਸਹਿਕਾਰੀ ਬੈਂਕ ਜਾਡਲਾ ਦੇ ਸੀਨੀਅਰ ਮੈਨੇਜਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਜੇ. ਐਲ. ਜੀ ਗਰੁੱਪ ਵਲੋਂ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸੁਰਜੀਤ ਸਿੰਘ ਅਤੇ ਬਲਵਿੰਦਰ ਕੁਮਾਰ ਬੰਗਾ ਨੇ ਜੀ.ਐਲ. ਜੀ ਗੁਰੱਪ ਧਾਰਕ ਮੈਂਬਰਾਂ ਨੂੰ ਗਰੁੱਪ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਗਰੁੱਪ ਦੇ ਸਮੂਹ ਖਾਤਾਧਾਰਕਾਂ ਨੂੰ ਗੁਰੱਪ ਨਾਲ ਜੁੜੇ ਰਹਿਣ ਸਬੰਧੀ ਅਪੀਲ ਕੀਤੀ | ਇਸ ਮੌਕੇ ਸ਼ੁਭਮ ਭੂੰਬਲਾ, ਨਵਨੀਤ ਕੌਰ, ਊਸ਼ਾ ਰਾਣੀ, ਕੇਸਰ ਸਿੰਘ, ਨਿਤਿਨ ਕੁਮਾਰ, ਰਣਜੀਤ ਕੌਰ, ਸਵਿਤਾ, ਸੁਮਨ, ਸਰਬਜੀਤ ਕੌਰ, ਮੀਨਾ ਰਾਣੀ ਆਦਿ ਹਾਜ਼ਰ ਸਨ |