ਬਹਿਰਾਮ, 18 ਜੂਨ (ਨਛੱਤਰ ਸਿੰਘ, ਸਰਬਜੀਤ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਵਿਖੇ ਸਾਲਾਨਾ ਸ਼ਹੀਦੀ ਸਮਾਗਮ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਪਾਏ ਅਤੇ ਗੁਰਦੁਆਰਾ ਸ਼ਹੀਦ ਬਾਬਾ ਗੋਦੜੀਆ ਸਿੰਘ ਤਲਵੰਡੀ ਜੱਟਾਂ ਦੇ ਕੀਰਤਨੀ ਜਥੇ ਅਤੇ ਹੋਰ ਜਥਿਆਂ ਵਲੋਂ ਸਿੰਘਾਂ ਸ਼ਹੀਦਾਂ ਦੀਆਂ ਵਾਰਾਂ ਸੁਣਾਈਆਂ ਗਈਆਂ | ਉਪਰੰਤ ਪ੍ਰਬੰਧਕ ਕਮੇਟੀ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਦਾਨੀ ਸੱਜਣਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ | ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਨੂੰ ਸ਼ਹੀਦ ਬਾਬਾ ਗੋਦੜੀਆਂ ਸਿੰਘ ਦੇ ਜੀਵਨ ਤੋਂ ਜ਼ਿੰਦਗੀ ਦੀ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਚਾਹਲ ਸਾਬਕਾ ਸਰਪੰਚ ਤਲਵੰਡੀ ਜੱਟਾਂ, ਮੀਤ ਪ੍ਰਧਾਨ ਸੂਬੇਦਾਰ ਭਗਤ ਸਿੰਘ ਫਗਵਾੜਾ, ਕੈਪਟਨ ਸਰਦੂਲ ਸਿੰਘ ਫਗਵਾੜਾ, ਮੁੱਖ ਖ਼ਜ਼ਾਨਚੀ ਬੂਟਾ ਸਿੰਘ ਸਿੱਧੂ, ਮਨਦੀਪ ਸਿੰਘ ਦੀਪਾ ਸਿੱਧੂ, ਬਲਦੇਵ ਸਿੰਘ ਮਕਸੂਦਪੁਰ, ਜਸਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਲਖਵਿੰਦਰ ਸਿੰਘ ਸਿੱਧੂ, ਬਲਵੀਰ ਸਿੰਘ ਸਿੱਧੂ, ਅਮਰਜੀਤ ਸਿੰਘ ਕਲਸੀ, ਹਰਮੇਸ਼ ਕੌਸ਼ਲ, ਜਗਜੀਤ ਸਿੰਘ ਚਾਹਲ, ਗੁਰਨੇਕ ਸਿੰਘ ਸਿੱਧੂ, ਸੁਖਦੀਪ ਸਿੰਘ ਪੰਚ, ਰਣਜੀਤ ਸਿੰਘ ਰਾਜਾ, ਦਵਿੰਦਰ ਬਾਂਸਲ, ਗੁਰਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਰਾਜਾ ਫਗਵਾੜਾ, ਧਰਮ ਪਾਲ ਤਲਵੰਡੀ ਆਦਿ ਸੰਗਤਾਂ ਹਾਜ਼ਰ ਸਨ |