29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਖ਼ੁਸ਼ਹਾਲ ਅਤੇ ਤੰਦਰੁਸਤ ਜੀਵਨ ਜਿਊਣ ਲਈ ਯੋਗ ਸਾਧਨਾ ਮਹੱਤਵਪੂਰਨ-ਪ੍ਰੀਤੀ ਸੇਹਲੀ

ਅਜੀਤ ਡੈਸਕ 19-06-2025
ਮੁਕੰਦਪੁਰ, 18 ਜੂਨ (ਅਮਰੀਕ ਸਿੰਘ ਢੀਂਡਸਾ)-ਗੰਭੀਰ ਤੋਂ ਗੰਭੀਰ ਬਿਮਾਰੀਆਂ ਉੱਪਰ ਕਾਬੂ ਪਾਉਣ ਲਈ ਯੋਗਾ ਸਭ ਤੋਂ ਵੱਧ ਸਹਾਈ ਹੁੰਦਾ ਹੈ | ਇਹ ਪ੍ਰਗਟਾਵਾ ਪ੍ਰਾਚੀਨ ਸ਼ਿਵ ਮੰਦਰ ਮੁਕੰਦਪੁਰ ਵਿਖੇ ਲੋਕਾਂ ਨੂੰ ਯੋਗ ਸਾਧਨਾ ਕਰਵਾ ਕੇ ਯੋਗਾ ਨਾਲ ਜੋੜਨ ਲਈ ਉਪਰਾਲੇ ਕਰ ਰਹੀ ਪ੍ਰੀਤੀ ਸੇਹਲੀ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਹਰ ਘਰ 'ਚ ਪਰਿਵਾਰ ਦਾ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਅੰਗਰੇਜ਼ੀ-ਦੇਸੀ ਦਵਾਈਆਂ ਉੱਪਰ ਨਿਰਭਰ ਹੋ ਕੇ ਆਪਣਾ ਜੀਵਨ ਬਿਤਾ ਰਿਹਾ ਹੈ ਪਰ ਯੋਗ ਸਾਧਨਾ ਇੱਕ ਅਜਿਹੀ ਸਾਧਨਾ ਹੈ ਜਿਸ ਨੂੰ ਪੂਰੀ ਦੁਨੀਆ ਦੇ ਵਿਗਿਆਨੀਆਂ, ਸਾਇੰਸਦਾਨਾਂ ਅਤੇ ਡਾਕਟਰਾਂ ਨੇ ਮਾਨਤਾ ਦਿੱਤੀ ਹੈ ਅਤੇ ਮੰਨਿਆ ਹੈ ਕਿ ਯੋਗ ਸਾਧਨਾ ਨਾਲ ਮਨੁੱਖ ਦੁਆਰਾ ਸਹੇੜੀਆਂ ਕਈ ਅਲਾਮਤਾਂ ਅਤੇ ਗੰਭੀਰ ਬਿਮਾਰੀਆਂ ਉੱਪਰ ਕਾਬੂ ਪਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪ੍ਰਾਚੀਨ ਸ਼ਿਵ ਮੰਦਰ ਮੁਕੰਦਪੁਰ ਵਿਖੇ ਹਰ ਰੋਜ਼ 5:30ੇ ਵਜੇ ਤੋਂ 6:30 ਵਜੇ ਤੱਕ ਇੱਕ ਘੰਟੇ ਵਾਸਤੇ ਮੁਫ਼ਤ ਯੋਗਾ ਕੈਂਪ ਸ਼ੁਰੂ ਕੀਤਾ ਗਿਆ ਹੈ | ਉਹਨਾਂ ਸਮੂਹ ਨਗਰ ਨਿਵਾਸੀਆਂ, ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕੋਈ ਪੈਸਾ ਖ਼ਰਚ ਕੀਤਿਆਂ ਇਸ ਕੈਂਪ ਦੌਰਾਨ ਯੋਗ ਸਾਧਨਾ ਦਾ ਲਾਹਾ ਲੈ ਸਕਦੇ ਹਨ | ਇਸ ਮੌਕੇ ਹੋਰਾਂ ਤੋਂ ਬਿਨਾਂ ਸੁਭਾਸ਼ ਸੇਹਲੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੁਲਤਾਨ ਬਾਬਾ ਜੀਵੇ ਸ਼ਾਹ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਤਲਵੰਡੀ ਜੱਟਾਂ ਵਿਖੇ ਕਰਾਇਆ ਸਾਲਾਨਾ ਸ਼ਹੀਦੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।