ਕਟਾਰੀਆਂ, 18 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਧਾਰਮਿਕ ਅਸਥਾਨ ਸੁਲਤਾਨ ਬਾਬਾ ਜੀਵੇ ਸ਼ਾਹ ਦੀ ਯਾਦ 'ਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਦਰਬਾਰ ਦੇ ਗੱਦੀ ਨਸ਼ੀਨ ਸਾਈਾ ਹਰਭਜਨ ਸ਼ਾਹ ਦੀ ਅਗਵਾਈ ਹੇਠ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਅਸਥਾਨ ਦੀਆਂ ਰਸਮਾਂ ਉਪਰੰਤ ਕਵਾਲਾਂ ਨੇ ਮਾਰਫਤੀ ਕਵਾਲੀਆਂ ਪੇਸ਼ ਕਰਕੇ ਮੇਲੇ 'ਚ ਖੂਬ ਰੰਗ ਬੰਨਿ੍ਹਆ | ਮੇਲੇ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕਮਲਜੀਤ ਬੰਗਾ, ਸਾਬਕਾ ਬੈਂਕ ਮੈਨੇਜਰ ਲਾਜਪਤ ਰਾਏ ਆਦਿ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ | ਦਰਬਾਰ ਦੇ ਗੱਦੀਨਸ਼ੀਨ ਸਾਈਾ ਹਰਭਜਨ ਸ਼ਾਹ, ਸੰਤ ਹਾਕਮ ਦਾਸ, ਬਲਵਿੰਦਰ ਕੁਮਾਰ ਪੰਚ, ਬਾਬਾ ਇੰਦਰਜੀਤ, ਸਾਈਾ ਸਕੀਲ ਸਾਬਰੀ ਆਦਿ ਮਹਾਨ ਸ਼ਖਸ਼ੀਅਤਾਂ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਮੈਨੇਜਰ ਲਾਜਪਤ ਰਾਏ, ਸੀਟੂ ਬਾਈ, ਮਹਿੰਦਰ ਪਾਲ ਲਾਡਾ, ਡਾ. ਸੁੱਖੀ ਸੰਧੂ, ਬਿੰਦਾ ਸੰਧੂ, ਬੀਬੀ ਹਰਜੀਤ ਕੌਰ, ਬਲਜੀਤ ਕੌਰ, ਘੁੱਗਾ ਹੀਰਾ, ਦੇਸ ਰਾਜ ਹੀਰਾ, ਸੀਪਾ ਹੀਰਾ, ਦੀਪਕ ਹੀਰਾ, ਚੰਦਰ ਪਾਲ ਹੀਰਾ, ਜੈ ਚੰਦ ਬਿਜਲੀ ਵਾਲਾ, ਸੰਧੂ ਹਲਵਾਈ, ਬਹਾਦਰ ਰਾਮ, ਜਗਤਾਰ ਸਿੰਘ, ਸੰਤ ਹਾਕਮਦਾਸ ਆਦਿ ਹਾਜ਼ਰ ਸਨ |