ਬੰਗਾ, 18 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਨਿਰਮਲ ਬੁੰਗਾ ਤਪ ਅਸਥਾਨ ਸੰਤ ਬਾਬਾ ਘਨੱਯਾ ਸਿੰਘ ਜੀ ਪਠਲਾਵਾ ਵਿਖੇ ਛੇਵੇਂ ਪਾਤਿਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਾਇਆ ਗਿਆ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ | ਦੀਵਾਨ ਦੀ ਅਰੰਭਤਾ 'ਤੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਅਤੇ ਉਨ੍ਹਾਂ ਸਹਿਯੋਗੀ ਸੇਵਾਦਾਰਾਂ ਨੇ ਆਰਤੀ ਸ਼ਬਦ ਦਾ ਰਸਭਿੰਨਾ ਅਤੇ ਰੂਹਾਨੀ ਅਸਰ ਵਾਲਾ ਕੀਰਤਨ ਕਰਕੇ ਸਿੱਖ ਸੰਗਤ ਨੂੰ ਮੰਤਰ ਮੁਗਧ ਕੀਤਾ | ਉਪਰੰਤ ਅਸਥਾਨ ਦੇ ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ, ਜਸਪਾਲ ਅਤੇ ਹਰਦੀਪ ਸਿੰਘ ਨੇ ਸੰਗਤਾਂ ਨੂੰ ਨਿਹਾਲ ਕੀਤਾ | ਫਿਰ ਲਗਾਤਾਰ ਭਾਈ ਹਰਮੇਸ਼ ਸਿੰਘ ਬੰਗਿਆਂ ਵਾਲਿਆਂ ਦਾ ਜਥਾ, ਭਾਈ ਗੁਰਦੇਵ ਸਿੰਘ ਤਾਹਰਪੁਰੀ, ਭਾਈ ਦਲਜੀਤ ਸਿੰਘ, ਭਾਈ ਨਿਸ਼ਾਨ ਸਿੰਘ ਮੋਰਾਂਵਾਲੀਆ ਦੇ ਰਾਗੀ ਜਥਿਆਂ ਨੇ ਸੰਗਤਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੋੜਿਆ | ਗਿ. ਦਲਜਿੰਦਰ ਸਿੰਘ ਝਿੱਕਾ ਨੇ ਇਤਿਹਾਸ ਦੀ ਸਾਂਝ ਪਾਈ | ਸੰਗਤਾਂ 'ਚ ਨੰਬਰਦਾਰ ਤਰਸੇਮ ਸਿੰਘ ਪਠਲਾਵਾ, ਸ. ਕੁਲਦੀਪ ਸਿੰਘ ਪੀਜ਼ਾ ਹੌਟ ਵਾਲੇ, ਗੁਰਬਖਸ਼ ਸਿੰਘ ਖਾਲਸਾ ਪਠਲਾਵਾ, ਜਰਨੈਲ ਸਿੰਘ ਰਾਣਾ, ਬਲਵਿੰਦਰ ਸਿੰਘ ਲਧਾਣਾ, ਭੁਪਿੰਦਰ ਸਿੰਘ ਤਕੀਏ ਵਾਲੇ, ਬਲਵੀਰ ਸਿੰਘ ਸੁੱਜੋਂ ਯੂ. ਕੇ ਵਾਲੇ ਆਦਿ ਅਨੇਕਾਂ ਸ਼ਖ਼ਸੀਅਤਾਂ ਹਜ਼ਰ ਸਨ |