28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਦੋਸਾਂਝ ਖੁਰਦ ਦਾ 'ਅੰਬਾਂ ਦਾ ਮੇਲਾ' ਸਮਾਗਮ ਸਮਾਪਤ

ਅਜੀਤ ਡੈਸਕ 19-06-2025
ਬੰਗਾ, 18 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਦੋਸਾਂਝ ਖੁਰਦ ਦਾ 'ਅੰਬਾਂ ਦਾ ਮੇਲਾ' ਸਮਾਗਮ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਹ ਮੇਲਾ ਲੱਖ ਦਾਤਾ ਦਰਬਾਰ ਦੇ ਗੱਦੀਨਸ਼ੀਨ ਸਾਈਾ ਸੋਮੇ ਸ਼ਾਹ ਦੀ ਅਗਵਾਈ 'ਚ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੇਲੇ ਦੇ ਪਹਿਲੇ ਦਿਨ ਲੱਖ ਦਾਤਾ ਪੀਰ ਜੀ ਦੇ ਦਰਬਾਰ ਵਿਖੇ ਚਿਰਾਗ ਰੌਸ਼ਨ ਕਰਨ ਦੀ ਰਸਮ ਅਦਾ ਤੋਂ ਬਾਅਦ ਰਾਤ ਨੂੰ ਮਹਿੰਦੀ ਦੀ ਰਸਮ ਕੀਤੀ ਗਈ | ਲੱਖ ਦਾਤਾ ਦਰਬਾਰ ਵਿਖੇ ਸਿਜਦਾ ਕਰਨ ਉਪਰੰਤ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਕਵਾਲ ਦੀ ਮਹਿਫਲ ਦਾ ਪ੍ਰੋਗਰਾਮ ਕੀਤਾ ਗਿਆ | ਜਿਸ ਵਿੱਚ ਮਲੇਰਕੋਟਲਾ ਦੇ ਕਵਾਲ ਮਨਵਰ ਅਲੀ, ਸ੍ਰੀ ਅੰਮਿ੍ਤਸਰ ਦੇ ਗੁਲਾਮ ਸ਼ਾਹੀ ਕਵਾਲ ਅਤੇ ਚੌਹੜਾ ਦੇ ਜੀਵਨ ਅਸ਼ਵਨ ਕਵਾਲ ਨੇ ਆਪਣੀਆਂ ਕਵਾਲੀਆਂ ਨਾਲ ਦਰਸ਼ਕਾਂ ਨੂੰ ਖੁਸ਼ ਕੀਤਾ | ਉਪਰੰਤ ਸ਼ਕੀਲ ਅਹਿਮਦ ਕਵਾਲ ਨੇ ਆਪਣੀਆਂ ਕਵਾਲੀਆਂ ਪੇਸ਼ ਕਰਕੇ ਸੰਗਤਾਂ ਨੂੰ ਮਾਰਫਤ ਦੀ ਰੰਗਤ ਚੜ੍ਹਾ ਕੇ ਝੂੰਮਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ 'ਤੇ ਦੁਸਹਿਰੀ ਅੰਬ ਅਤੇ ਪੀਰਾਂ ਦੇ ਲੰਗਰ ਅਤੁੱਟ ਵਰਤਾਏ ਗਏ | ਮੇਲੇ ਵਿੱਚ ਵੱਖ-ਵੱਖ ਡੇਰਿਆਂ ਦੇ ਹਾਜ਼ਰ ਮਹਾਂਪੁਰਸ਼ਾਂ ਵਿਚ ਸਾਈਾ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਬਾਬਾ ਸ਼ੰਭੂ ਸਰਕਾਰ ਡੇਰਾ ਮਈਆ ਜੀ ਭਗਵਾਨ ਫਿਲੌਰ, ਸਾਈਾ ਜਸਵੀਰ ਸਾਬਰੀ ਖਾਨਖਾਨਾ, ਸਾਈਾ ਅਵਿਨਾਸ਼ ਸ਼ਾਹ, ਸਾਈਾ ਪਿਆਰੇ ਸ਼ਾਹ, ਸਾਈਾ ਗੁਰਦੇਵ ਸ਼ਾਹ, ਬਾਬਾ ਮਨਜੀਤ ਸਾਬਰੀ ਆਦਿ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸਾਈਾ ਸੋਮੇ ਸ਼ਾਹ ਦੇ ਜਨਮ ਦਿਨ ਦਾ ਕੇਕ ਕੱਟ ਕੇ ਸੰਗਤਾਂ ਅਤੇ ਆਏ ਫੱਕਰ ਫ਼ਕੀਰਾਂ ਵਿੱਚ ਵੰਡਿਆ ਗਿਆ | ਇਸ ਮੌਕੇ ਮੈਡਮ ਹਰਜੋਤ ਕੌਰ ਲੋਹਟੀਆ ਪ੍ਰਦੇਸ਼ ਜਨਰਲ ਸਕੱਤਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਨੇ ਸਾਈਾ ਜੀ ਨੂੰ ਉਨ੍ਹਾਂ ਦੇ ਜਨਮਦਿਨ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਮਨਰੇਗਾ ਮਜ਼ਦੂਰਾਂ ਦੀ ਮਜ਼ਦੂਰੀ ਤੁਰੰਤ ਅਦਾ ਕੀਤੀ ਜਾਵੇ-ਬਲਦੇਵ ਭਾਰਤੀ ਅਗਲੀ ਖ਼ਬਰ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਵਿਖੇ ਛੇਵੀਂ ਪਾਤਿਸ਼ਾਹੀ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।