ਬੰਗਾ, 19 ਜੂਨ (ਕਰਮ ਲਧਾਣਾ)-ਪਿੰਡ ਹੀਉਂ ਵਿਖੇ ਜਠੇਰੇ ਭੂੰਡਪਾਲ ਗੋਤ ਦਾ ਸਾਲਾਨਾ ਜੋੜ ਮੇਲਾ 21 ਜੂਨ ਦਿਨ ਸਨਿਚਰਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਚਾਰ ਸਕੱਤਰ ਨਰਿੰਦਰ ਗੀਤਕਾਰ ਨੇ ਦੱਸਿਆ ਕਿ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਕਲਾਕਾਰਾਂ ਵਲੋਂ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਡਾ. ਪੀ. ਐਨ. ਪਾਲ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ |