ਮੁਕੰਦਪੁਰ, 20 ਜੂਨ (ਅਮਰੀਕ ਸਿੰਘ ਢੀਂਡਸਾ) - ਸੀ.ਐੱਚ.ਸੀ ਮੁਕੰਦਪੁਰ ਸਟਾਫ਼ ਵੱਲੋਂ ਐਸ.ਐਮ.ਓ ਡਾਕਟਰ ਜਤਿੰਦਰ ਸਿੰਘ ਦੀ ਅਗਵਾਈ 'ਚ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਡੇਂਗੂ ਵਰਗੀਆਂ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਬਲਾਕ ਅਧੀਨ ਆਉਂਦੇ ਪਲਾਂਟ ਨਰਸਰੀ ਵਿੱਚ ਜਾਗਰੂਕਤਾ ਅਭਿਆਨ ਚਲਾਇਆ ਗਿਆ | ਐਸ.ਐਮ.ਓ ਡਾ. ਜਤਿੰਦਰ ਸਿੰਘ ਨੇ ਪਲਾਂਟ ਨਰਸਰੀ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੂੰ ਦੱਸਿਆ ਕਿ ਗਮਲਿਆਂ ਦੀ ਸਾਫ ਸਫਾਈ ਕਰਨ ਅਤੇ ਵਾਧੂ ਪਾਣੀ ਨਰਸਰੀ 'ਚ ਖੜ੍ਹਾ ਨਾ ਰੱਖਣ ਦੇ ਨਿਰਦੇਸ਼ ਦਿੱਤੇ | ਇਸ ਦੌਰਾਨ ਉਨ੍ਹਾਂ ਨੇ ਡੇਂਗੂ ਦੇ ਕਾਰਨ, ਲੱਛਣ ਅਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਬੀ.ਈ.ਈ ਹਰਪ੍ਰੀਤ ਸਿੰਘ, ਹੈਲਥ ਵਰਕਰ ਸਰਬਜੀਤ, ਬ੍ਰੀਡ ਚੈਕਰ ਭੁਪਿੰਦਰ ਮੌਜੂਦ ਸਨ |