ਨਸ਼ਾ ਕਰਦਾ ਕੀਤਾ ਕਾਬੂ <br/>
ਅਜੀਤ ਡੈਸਕ
21-06-2025
ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ
ਨਵਾਂਸਹਿਰ - ਏ. ਐਸ. ਆਈ ਰਛਪਾਲ ਰਾਮ ਨੇ ਦੱਸਿਆ ਕਿ ਉਹ ਪਿੰਡ ਹਿਆਲਾ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਹਿਆਲਾ ਤੋਂ ਕਰਿਆਮ ਨੂੰ ਮੋੜ ਮੁੜਣ ਲੱਗੇ ਤਾਂ ਇੱਕ ਮੋਨਾ ਵਿਅਕਤੀ ਪੈਦਲ ਆਉਦਾ ਦਿਖਾਈ ਦਿੱਤਾ | ਜੋ ਪੁਲਿਸ ਪਾਰਟੀ ਦੀ ਗੱਡੀ ਨਜ਼ਦੀਕ ਆਈ ਦੇਖਕੇ ਉਸ ਨੇ ਪਜਾਮੇ ਦੀ ਖੱਬੀ ਜੇਬ 'ਚੋਂ ਆਪਣੇ ਖੱਬੇ ਹੱਥ ਨਾਲ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਸੜਕ ਦੇ ਕਿਨਾਰੇ ਘਾਹ ਫੂਸ ਵਿੱਚ ਸੁੱਟ ਦਿੱਤੀ | ਜਿਸ ਨੇ ਆਪਣਾ ਨਾਮ ਜਗਤਾਰ ਚੰਦ ਉਰਫ ਪਿੱਦੂ ਪੁੱਤਰ ਸੱੁਚਾ ਰਾਮ ਵਾਸੀ ਪਿੰਡ ਲੰਗੜੋਆ ਥਾਣਾ ਸਦਰ ਨਵਾਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਿਸ ਵਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਵਿੱਚੋਂ 04 ਗ੍ਰਾਮ ਹੈਰੋਇਨ ਬ੍ਰਾਮਦ ਹੋਈ |