17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਬੇਕਾਬੂ ਟਰਾਲੇ ਨੇ ਗੁਰੂ ਘਰ ਦੀ ਕੰਧ ਤੇ ਸ਼ੈੱਡ ਤੋੜੀ <br/>

ਅਜੀਤ ਡੈਸਕ 21-06-2025
ਕਟਾਰੀਆਂ, 20 ਜੂਨ (ਪ੍ਰੇਮੀ ਸੰਧਵਾਂ)-ਬੀਤੀ ਰਾਤ 12 ਵਜੇ ਦੇ ਕਰੀਬ ਇੱਕ ਬੇਕਾਬੂ ਟਰਾਲੇ ਨੇ ਪਿੰਡ ਸੰਧਵਾਂ-ਫਰਾਲਾ 'ਚ ਕੰਧ ਤੇ ਸੈਂਡ ਤੋੜ ਦਿੱਤੀ | ਜਿਸ ਕਾਰਨ ਗੁਰੂ ਘਰ ਦੀ ਕੰਧ 'ਤੇ ਸੈਂਡ ਦਾ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਟਰਾਲਾ ਦੇ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜੇਜੋਂ ਤੋਂ ਬਜਰੀ ਦਾ ਟਰੱਕ ਭਰ ਕੇ ਬਾਘੇ ਪੁਰਾਣੇ ਨੂੰ ਜਾ ਰਿਹਾ ਸੀ, ਜਦੋਂ ਉਕਤ ਘਟਨਾ ਸਥਾਨ 'ਤੇ ਪੁੱਜਾ ਤਾਂ ਅੱਗਿਓਾ ਕਿਸੇ ਵਾਹਨ ਦੀਆਂ ਤਿੱਖੀਆਂ ਲਾਈਟਾਂ ਅੱਖਾਂ 'ਚ ਪੈਣ ਕਾਰਨ ਟਰਾਲਾ ਬੇਕਾਬੂ ਹੋ ਕੇ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਦੀ ਚਾਰਦੀਵਾਰੀ ਨੂੰ ਤੋੜ ਕੇ ਅੰਦਰ ਸੈਂਡ ਵਿਚ ਜਾ ਵੱਜਾਂ | ਜਿਸ ਕਾਰਨ ਜਿੱਥੇ ਕੰਧ 'ਤੇ ਸੈਂਡ ਦਾ ਕਾਫ਼ੀ ਨੁਕਸਾਨ ਹੋਇਆ, ਉੱਥੇ ਹੀ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਉਹਨਾਂ ਕਿਹਾ ਕਿ ਪ੍ਰਮਾਤਮਾ ਦੀ ਮਿਹਰ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਉਹਨਾਂ ਕਿਹਾ ਕਿ ਮਾਲਕਾਂ ਦੇ ਆਉਣ 'ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਨਾਲ ਹੋਏ ਨੁਕਸਾਨ ਬਾਰੇ ਗੱਲਬਾਤ ਕੀਤੀ ਜਾਵੇਗੀ |

ਪਿਛਲੀ ਖ਼ਬਰ ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ <br/> ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨਾਲ ਹੋ ਰਹੀ ਭਰਤੀ ਨੂੰ ਮਿਲ ਰਿਹਾ ਵੱਡਾ ਹੁੰਗਾਰਾ-ਸਾਹਦੜਾ, ਚਾਂਦਪੁਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।