17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਟਰੇਡ ਯੂਨੀਅਨਾਂ ਅਤੇ ਜਨਤਕ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ <br/>

ਅਜੀਤ ਡੈਸਕ 21-06-2025
ਨਵਾਂਸ਼ਹਿਰ, 20 ਨਵਾਂਸ਼ਹਿਰ (ਜਸਬੀਰ ਸਿੰਘ ਨੂਰਪੁਰ)-ਇੱਥੇ ਭਾਰਤ ਦੀਆਂ 10 ਵੱਡੀਆਂ ਟਰੇਡ ਯੂਨੀਅਨਾਂ ਦੇ ਸੱਦੇ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ, ਕਿਸਾਨ ਤੇ ਖੇਤ ਮਜਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਏਟਕ ਦੇ ਦਸੌਂਧਾ ਸਿੰਘ, ਸੀ.ਟੀ.ਯੂ ਦੇ ਕੁਲਦੀਪ ਦੌੜਕਾ, ਸੀਟੂ ਦੇ ਜਸਵੀਰ ਕੌਰ ਬੰਗਾ ਦੀ ਪ੍ਰਧਾਨਗੀ ਹੇਠ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਹੋਈ | ਮੀਟਿੰਗ 'ਚ ਫੈਸਲਾ ਹੋਇਆ ਕਿ 9 ਜੁਲਾਈ ਦੀ ਇਤਿਹਾਸਕ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਅਦਾਰਿਆਂ ਦੀਆਂ ਮੀਟਿੰਗਾਂ, ਰੈਲੀਆਂ, ਮੁਜ਼ਾਹਰੇ, ਵਾਲ ਪੇਂਟਿੰਗਾਂ, ਇਸ਼ਤਿਹਾਰਾਂ ਰਾਹੀਂ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ | ਮੀਟਿੰਗ ਵਿੱਚ ਜੰਗਲਾਤ ਵਰਕਰ ਯੂਨੀਅਨ, ਪਸਸਫ, ਪੰਜਾਬ ਪੈਨਸ਼ਨਰਜ਼ ਯੂਨੀਅਨ, ਸਵਰਾਜ ਮਾਜ਼ਦਾ ਡਰਾਈਵਰ ਯੂਨੀਅਨ, ਪੇਪਰ ਮਿੱਲ੍ਹ ਬਨਾ, ਪੇਂਡੂ ਚੌਂਕੀਦਾਰ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਆਂਗਣਵਾੜੀ ਮੁਲਾਜ਼ਮ ਯੂਨੀਅਨ, ਜਨਵਾਦੀ ਇਸਤਰੀ ਸਭਾ, ਕੁਲ ਹਿੰਦ ਕਿਸਾਨ ਸਭਾ 1936, ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਮੋਰਚਾ, ਪੰਜਾਬ ਖੇਤ ਮਜ਼ਦੂਰ ਸਭਾ, ਬੀ. ਐਸ. ਐਨ. ਐਲ ਯੂਨੀਅਨ, ਪੰਜਾਬ ਰੋਡਵੇਜ਼ ਪੈਨਸ਼ਨਰ ਯੂਨੀਅਨ, ਪੰਜਾਬ ਰੋਡਵੇਜ਼ ਮੁਲਾਜ਼ਮ ਯੂਨੀਅਨ, ਰੋਡਵੇਜ਼ ਪਨਬਸ ਮੁਲਾਜ਼ਮ ਯੂਨੀਅਨ, ਮਹਾਂ ਸਿੰਘ ਰੌੜੀ, ਬਲਜੀਤ ਕੌਰ ਮੱਲਪੁਰ, ਜਸਵੀਰ ਕੌਰ ਪ੍ਰਧਾਨ ਆਂਗਣਵਾੜੀ, ਕਮਲਜੀਤ ਕੌਰ ਆਸ਼ਾ ਵਰਕਰ, ਅਜੇ ਕੁਮਾਰ ਪ੍ਰਧਾਨ ਸਵਰਾਜ ਮਾਜ਼ਦਾ ਯੂਨੀਅਨ, ਪਰਮਿੰਦਰ ਕੰਗ ਸਵਰਾਜ ਮਾਜ਼ਦਾ ਡਰਾਈਵਰ ਯੂਨੀਅਨ, ਪ੍ਰੇਮ ਰੱਕੜ ਪੈਨਸ਼ਨਰ ਯੂਨੀਅਨ, ਅਵਤਾਰ ਸਿੰਘ ਪੇਂਡੂ ਚੌਂਕੀਦਾਰ ਯੂਨੀਅਨ, ਸੁਖਦੇਵ ਸਿੰਘ ਪ੍ਰਧਾਨ ਪੇਪਰ ਮਿੱਲ ਬਨਾ, ਸਤਨਾਮ ਸਿੰਘ ਜਾਨੀਵਾਲ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ, ਬਲਦੇਵ ਸਿੰਘ ਕਿਸਾਨ ਆਗੂ, ਜੋਗਿੰਦਰ ਲੜੋਆ, ਸਰਾਧੂ ਰਾਮ ਤਾਜੋਵਾਲ, ਮਨਜੀਤ ਸਿੰਘ ਸਵਰਾਜ ਮਾਜ਼ਦਾ, ਸੁਖਦੇਵ ਸਿੰਘ ਗਰਚਾ ਸੀਟੂ, ਦਸੌਂਧਾ ਸਿੰਘ, ਜਸਵਿੰਦਰ ਸਿੰਘ ਭੰਗਲ, ਗੁਰਿੰਦਰ ਲਾਲ, ਜੋਗਿੰਦਰ ਸਿੰਘ ਜੋਗੀ, ਨਰਿੰਦਰ ਪਾਲ ਕਾਲੀਆ, ਜਰਨੈਲ ਸਿੰਘ ਪਨਾਮ, ਬਲਵੀਰ ਸਿੰਘ, ਕਸ਼ਮੀਰ ਸਿੰਘ, ਪਰਮਿੰਦਰ ਸੰਧੂ, ਅਸ਼ੋਕ ਕੁਮਾਰ, ਸੁਰਿੰਦਰ ਪਾਲ, ਜੋਗਾ ਸਿੰਘ, ਕਰਨੈਲ ਚੰਦ ਨੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ 'ਤੇ ਸਾਥੀ ਰਾਮ ਸਿੰਘ ਨੂਰਪੁਰੀ ਤੇ ਨਰੰਜਣ ਦਾਸ ਮੇਹਲੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਜਾਡਲਾ ਦੀ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਬੇਕਾਬੂ ਟਰਾਲੇ ਨੇ ਗੁਰੂ ਘਰ ਦੀ ਕੰਧ ਤੇ ਸ਼ੈੱਡ ਤੋੜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।