ਬਹਿਰਾਮ, 20 ਜੂਨ (ਸਰਬਜੀਤ ਸਿੰਘ ਰਾਣਾ)-ਧਾਰਮਿਕ ਅਸਥਾਨ ਦਰਬਾਰ ਲੱਖ ਦਾਤਾ ਪੰਜ ਪੀਰ ਚੱਕ ਰਾਮੂੰ ਵਿਖੇ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾ ਸਾਲਾਨਾ ਮੇਲਾ ਕਰਵਾਇਆ ਗਿਆ | ਇਸ ਸੰਬੰਧੀ ਪ੍ਰਬੰਧਕ ਮੈਂਬਰਾਂ ਨੇ ਦੱਸਿਆ ਕਿ 18 ਜੂਨ ਦਿਨ ਬੁੱਧਵਾਰ ਨੂੰ ਹਲਟੀ ਦੀਆਂ ਦੌੜਾਂ ਕਰਵਾਈਆਂ ਗਈਆਂ | ਸ਼ਾਮ ਨੂੰ ਚਿਰਾਗਾਂ ਦੀ ਰਸਮ ਉਪਰੰਤ ਰਾਤ ਨੂੰ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ | 19 ਜੂਨ ਦਿਨ ਵੀਰਵਾਰ ਨੂੰ ਦਰਬਾਰ 'ਤੇ ਝੰਡੇ ਅਤੇ ਚਾਦਰ ਦੀ ਰਸਮ ਉਪਰੰਤ ਧਾਰਮਿਕ ਤੇ ਸੱਭਿਆਚਾਰ ਸਟੇਜ ਲਗਾਈ ਗਈ ਜਿਸ ਵਿੱਚ ਨਾਮੀ ਗਾਇਕ ਕਲਾਕਾਰਾਂ ਜਿਸ ਵਿੱਚ ਓਾਕਾਰ ਐਂਡ ਪਾਰਟੀ, ਕੌਰ ਸਿਸਟਰ, ਚਰਨਜੀਤ ਚੰਨੀ, ਮਲਕੀਤ-ਪ੍ਰੀਤੀ, ਕੁਲਵਿੰਦਰ ਸੈਂਪਲੇ, ਬੀਬਾ ਮਨਪ੍ਰੀਤ, ਬੇਬੀ ਏ ਕੌਰ, ਜਸਪ੍ਰੀਤ ਕੌਰ ਜੱਸੀ, ਜੀਤ ਰਾਮ ਬਾਹੜੋਵਾਲ, ਲੱਕੀ ਬੋਸ, ਨੀਟਾ ਬਸਰਾ, ਸਾਬਰ ਸਾਹਿਬ ਆਦਿ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਮੱਖਣ ਕਮੇਡੀਅਨ ਨੇ ਆਪਣੀ ਕਲਾ ਨਾਲ ਸੰਗਤਾਂ ਨੂੰ ਹੱਸਣ ਲਈ ਮਜ਼ਬੂਰ ਕੀਤਾ | ਮੇਲੇ 'ਚ ਧਾਰਮਿਕ ਸਖਸ਼ੀਅਤਾਂ ਬੀਬੀ ਤਾਰੋ ਡੇਰਾ ਗੁਣਾਚੌਰ ਅਤੇ ਮਹੰਤ ਗੁੱਡੀ ਨੇ ਦਰਬਾਰ 'ਤੇ ਪਹੁੰਚ ਕੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਚੂਹੜ ਸਿੰਘ ਮੁੰਨਾ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ | ਪ੍ਰਬੰਧਕਾਂ ਵਲੋਂ ਦਾਨੀ ਸੱਜਣਾਂ ਅਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਗੁਰਦੀਪ ਸਿੰਘ ਵਿਰਦੀ, ਰਣਜੀਤ ਸਿੰਘ ਰਾਣਾ, ਰਾਣਾ ਸਿੰਘ ਬੱਲ, ਰਣਜੀਤ ਸਿੰਘ ਜੀਤਾ, ਸੰਤੋਖ ਰਾਮ ਜੇ. ਈ, ਜਗਤਾਰ ਸਿੰਘ, ਹਰਜਾਪ ਸਿੰਘ ਖਾਲਸਾ, ਰਮਨਦੀਪ ਸਿੰਘ ਰਾਣਾ, ਪਰਮਜੀਤ ਸਿੰਘ, ਹਰਬੰਸ ਲਾਲ ਪੰਚ, ਸੁਖਦੇਵ ਸਿੰਘ ਭਿੰਦਾ, ਸੰਤੋਖ ਲਾਲ ਗੋਗੀ, ਪਿਆਰਾ ਰਾਮ, ਸੁਰਜੀਤ ਰਾਮ, ਬਲਵੀਰ ਸਿੰਘ ਆਦਿ ਸਮੂਹ ਸੰਗਤਾਂ ਹਾਜ਼ਰ ਸਨ |