ਕਾਠਗੜ੍ਹ, 20 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਲੱਗੇ ਬਿਜਲੀ ਦੇ ਪੋਲਾਂ ਅਤੇ ਹੋਰ ਖ਼ਾਲੀ ਥਾਵਾਂ 'ਤੇ ਅਲੱਗ-ਅਲੱਗ ਕੰਪਨੀਆਂ ਦੇ ਵੱਲੋਂ ਲਗਾਏ ਗਏ ਇਸ਼ਤਿਹਾਰੀ ਬੋਰਡ ਰਾਹਗੀਰਾਂ ਦੇ ਲਈ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਲੇਕਿਨ ਇਸ ਨੂੰ ਲੈ ਕੇ ਨਾ ਹੀ ਪ੍ਰਸ਼ਾਸਨ ਅਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ | ਅਲੱਗ-ਅਲੱਗ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਵੱਲੋਂ ਵੱਡੇ-ਵੱਡੇ ਰੋਡ 'ਤੇ ਉੱਪਰ ਲੱਗੇ ਪੋਲ ਜਾ ਡਿਵਾਇਡਰਾਂ 'ਤੇ ਆਪਣਿਆਂ ਫ਼ਰਮਾਂ, ਸਕੂਲਾਂ, ਕਾਲਜਾਂ, ਹੋਟਲਾਂ, ਯੂਨੀਵਰਸਿਟੀਆਂ, ਕੀੜੇਮਾਰ ਦਵਾਈਆਂ, ਬਿਊਟੀ ਅਤੇ ਹੋਰ ਕੋਰਸਾਂ ਆਦਿ ਦੇ ਬੋਰਡ ਆਸਰੋਂ ਤੋਂ ਬਲਾਚੌਰ ਤੱਕ ਇਹਨਾਂ ਬੋਰਡਾਂ ਦੀ ਇਹਨੀਂ ਜ਼ਿਆਦਾ ਭਰਮਾਰ ਹੈ ਕਿ ਆਉਣ-ਜਾਣ ਵਾਲੇ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ | ਜਿਸਦੇ ਚੱਲਦੇ ਅਸਤਿੁੰਲਤ ਹੋ ਕੇ ਵਾਹਨ ਇੱਕ ਦੂਸਰੇ ਵਿੱਚ ਵੀ ਟਕਰਾ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ ਨੂੰ ਤੋਂ ਮੰਗ ਕੀਤੀ ਹੈ ਕਿ ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਅਣਅਧਿਕਾਰਤ ਤੌਰ 'ਤੇ ਲਗਾਏ ਗਏ ਬੋਰਡਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ ਕੋਈ ਅਣਸੁਖਾਂਵੀ ਘਟਨਾ ਨਾ ਵਾਪਰ ਸਕੇ |