17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗੋਲੂ ਮਾਜਰਾ ਵਾਸੀਆਂ ਨੂੰ ਫਿਰ ਸਤਾਉਣ ਲੱਗਾ ਆਪਣੀ ਜਾਨ-ਮਾਲ ਦਾ ਖ਼ਤਰਾ <br/>

ਪਿੰਡ ਗੋਲੂ ਮਾਜਰਾ ਵਿਖੇ ਐਸ.ਸੀ ਮੁਹੱਲੇ ਦੇ ਘਰਾਂ ਨਾਲ ਲਗਦੇ ਢਾਹੇ ਦੀ ਤਸਵੀਰ | ਤਸਵੀਰ : ਕਲੇਰ <br/> 21-06-2025
ਕਾਠਗੜ੍ਹ, 20 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਦੇ ਪਿੰਡ ਗੋਲੂਮਾਜਰਾ ਦੇ ਐਸ.ਸੀ ਮੁਹੱਲਾ ਵਾਸੀ ਆਪਣੇ ਘਰਾਂ ਨੂੰ ਬਰਸਾਤ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ਨੂੰ ਲੈ ਕੇ ਕਾਫ਼ੀ ਚਿੰਤਤ ਹਨ | ਲੇਕਿਨ ਕਿਸੇ ਵੀ ਸਰਕਾਰ, ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗ ਮੁਹੱਲਾ ਵਾਸੀਆਂ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ, ਜਿਸ ਕਰਕੇ ਸਿਰ 'ਤੇ ਆਈ ਬਰਸਾਤ ਕਾਰਨ ਮੁਹੱਲਾ ਵਾਸੀਆਂ ਨੂੰ ਆਪਣੀ ਜਾਨ-ਮਾਲ ਦਾ ਖ਼ਤਰਾ ਸਤਾਉਣ ਲੱਗਾ ਹੋਇਆ ਹੈ | ਮੁਹੱਲਾ ਵਾਸੀਆਂ ਅਨੁਸਾਰ ਉਨ੍ਹਾਂ ਦੇ ਘਰ ਆਮ ਲੈਵਲ ਨਾਲੋਂ ਕਾਫ਼ੀ ਉੱਚੇ ਹਨ ਅਤੇ ਘਰਾਂ ਦੇ ਨਾਲ ਲੱਗਦੇ ਇੱਕ ਜ਼ਮੀਨ ਮਾਲਕ ਨੇ ਕੁੱਝ ਸਾਲ ਪਹਿਲਾਂ ਆਪਣੀ ਜ਼ਮੀਨ ਨੂੰ ਮੁਹੱਲੇ ਦੇ ਲੈਵਲ ਨਾਲੋਂ ਕਰਾਹੀ ਕਰਕੇ 20 ਫੁੱਟ ਤੋਂ ਵੀ ਜ਼ਿਆਦਾ ਡੁੰਘਾਈ ਤੱਕ ਨੀਵਾਂ ਕਰ ਦਿੱਤਾ ਅਤੇ ਘਰਾਂ ਦੇ ਨਾਲ ਉੱਚਾ ਢਾਹਾ ਬਣ ਗਿਆ, ਇਸ ਢਾਹੇ ਦੀ ਮਿੱਟੀ ਹਰ ਬਰਸਾਤ ਸਮੇਂ ਖੁਰਦੀ ਰਹਿਣ ਨਾਲ ਪਹਾੜੀ ਦਾ ਢਾਹਾ, ਮੁਹੱਲੇ ਦੀ ਧਰਮਸ਼ਾਲਾ, ਖ਼ਾਲੀ ਪਲਾਟਾਂ ਅਤੇ ਰਿਹਾਇਸ਼ੀ ਮਕਾਨਾਂ ਵੱਲ ਵਧਦਾ ਗਿਆ | ਮਿਹਨਤ ਮਜ਼ਦੂਰੀ ਕਰ-ਕਰ ਕੇ ਬਣਾਏ ਗਏ ਆਪਣੇ ਘਰਾਂ ਨੂੰ ਬਚਾਉਣ ਲਈ ਮੁਹੱਲਾ ਨਿਵਾਸੀ ਕਈ ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਹੋਰ ਸਬੰਧਿਤ ਵਿਭਾਗਾਂ ਤੱਕ ਗੁਹਾਰ ਲਗਾਉਂਦੇ ਆ ਰਹੇ ਹਨ ਪ੍ਰੰਤੂ ਗ਼ਰੀਬਾਂ ਦੀ ਇਸ ਪ੍ਰੇਸ਼ਾਨੀ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ | ਮੁਹੱਲਾ ਵਾਸੀ ਆਪਣੇ ਘਰਾਂ ਨੂੰ ਬਚਾਉਣ ਲਈ ਪਲਾਸਟਿਕ ਦੇ ਕਾਗ਼ਜ਼ ਖ਼ਰੀਦ ਕੇ ਵੀ ਢਾਹੇ ਉੱਤੇ ਦਿੰਦੇ ਹਨ ਜੋ ਛੇਤੀ ਹੀ ਖ਼ਰਾਬ ਜਾਂ ਫਟ ਜਾਂਦੇ ਹਨ | ਸਾਲ 2023 ਦੀ ਭਾਰੀ ਬਰਸਾਤ ਦੌਰਾਨ ਜਿੱਥੇ ਹਲਕੇ 'ਚ ਕਈ ਥਾਈਾ ਭਾਰੀ ਨੁਕਸਾਨ ਹੋਇਆ ਸੀ ਉੱਥੇ ਹੀ ਉਕਤ ਮੁਹੱਲੇ ਦੇ ਨਾਲ ਲੱਗਦਾ ਢਾਹਾ ਬੁਰੀ ਤਰ੍ਹਾਂ ਧਸ ਗਿਆ ਜਿਸ ਨਾਲ ਮੁਹੱਲਾ ਨਿਵਾਸੀਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਤੇ ਉਹਨਾਂ ਨੂੰ ਆਪਣੀ ਜਾਨ-ਮਾਲ ਦਾ ਖ਼ਤਰਾ ਸਤਾਉਣ ਲੱਗਾ | 2-3 ਮਹੀਨਿਆਂ ਤੋਂ ਮੌਜੂਦਾ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਮੁਹੱਲਾ ਨਿਵਾਸੀ ਆਪਣੇ ਘਰਾਂ ਦੀ ਹਿਫ਼ਾਜ਼ਤ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਵੱਖ-ਵੱਖ ਵਿਭਾਗਾਂ ਦੇ ਚੱਕਰ ਲਗਾ ਰਹੇ ਹਨ ਪ੍ਰੰਤੂ ਵਿਭਾਗੀ ਅਫ਼ਸਰ ਕਹਿ ਰਹੇ ਹਨ ਕਿ ਇਹ ਸਾਡੇ ਕੋਲ ਨਹੀਂ ਤੁਸੀਂ ਕਿਸੇ ਹੋਰ ਵਿਭਾਗ ਕੋਲ ਜਾਓ | ਹੈਰਾਨੀ ਦੀ ਗੱਲ ਹੈ ਕਿ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਜਦੋਂ ਪਹਿਲਾਂ ਹੀ ਸਰਕਾਰਾਂ ਤੇ ਪ੍ਰਸ਼ਾਸਨ ਤੱਕ ਗੁਹਾਰ ਲਗਾਈ ਜਾਂਦੀ ਹੈ ਉਦੋਂ ਉਹਨਾਂ ਦੀਆਂ ਬੇਨਤੀਆਂ ਨੂੰ ਅਣਗੋਲਿਆਂ ਕਰ ਦਿੱਤਾ ਜਾਂਦਾ ਹੈ | ਇਸ ਕਰਕੇ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੌਕਾ ਰਹਿੰਦੇ ਹੀ ਉਕਤ ਮਹੱਲੇ ਦੀ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ |

ਪਿਛਲੀ ਖ਼ਬਰ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਤਿੰਨ ਰੋਜ਼ਾ ਮੇਲੇ ਦੀ ਫਲੈਕਸ ਸੇਵਾਦਾਰਾਂ ਵਲੋਂ ਜਾਰੀ <br/> ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਲੱਗੇ ਇਸ਼ਤਿਹਾਰੀ ਬੋਰਡ ਦੇ ਰਹੇ ਹਾਦਸਿਆਂ ਨੂੰ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।