ਕਟਾਰੀਆਂ, 20 ਜੂਨ (ਪ੍ਰੇਮੀ ਸੰਧਵਾਂ)-ਫੱਕਰਾਂ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਪਿੰਡ ਕਟਾਰੀਆਂ ਵਿਖੇ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਦੇ ਤਿੰਨ ਰੋਜ਼ਾ ਮੇਲੇ ਦੀ ਅਮਰੀਕ ਸਿੰਘ ਗੁਰੂ, ਸੂਬੇਦਾਰ ਰਾਮ ਸਿੰਘ, ਸਦਾ ਰਾਮ ਜੱਖੂ, ਸਤਨਾਮ ਸਿੰਘ, ਮੰਗਤ ਰਾਏ ਬਾਲੂ ਬੀਸਲਾ, ਰਾਮ ਲਾਲ ਆਦਿ ਸੇਵਾਦਾਰਾਂ ਨੇ ਫਲੈਕਸ ਜਾਰੀ ਕਰਦਿਆਂ ਕਿਹਾ ਕਿ 23 ਜੂਨ ਨੂੰ ਦਰਬਾਰ ਦੀਆਂ ਸਭ ਰਸਮਾਂ ਉਪਰੰਤ ਰਾਤ ਨੂੰ ਕਵਾਲੀਆਂ ਦੀ ਮਹਿਫਲ ਹੋਵੇਗੀ ਤੇ 24 ਤੇ 25 ਜੂਨ ਨੂੰ ਵੀ ਵੱਖ- ਵੱਖ ਕਲਾਕਾਰ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਅਮਰੀਕ ਸਿੰਘ ਗੁਰੂ ਤੇ ਰਾਮ ਸਿੰਘ ਸੂਬੇਦਾਰ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਆਖਰੀ ਪੜ੍ਹਾਅ 'ਚ ਪਹੁੰਚ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਬਿਨਾ ਸੱਦੇ ਕਲਾਕਾਰਾਂ ਨੂੰ ਸਮਾਂ ਨਹੀਂ ਦਿੱਤਾ ਜਾਵੇਗਾ | ਇਸ ਮੌਕੇ ਮੁਖਤਿਆਰ ਸਿੰਘ, ਹਰਭਜਨ ਦਾਸ, ਰਾਮ ਲਾਲ, ਰਕੇਸ਼ ਕੁਮਾਰ, ਮੰਗਤ ਰਾਮ ਬੀਸਲਾ, ਗੁਲਸ਼ਨ ਕੁਮਾਰ, ਪਰਮਜੀਤ, ਦਿਨੇਸ਼ ਕੁਮਾਰ, ਅਮਰਜੀਤ ਸਿੰਘ ਕੰਗ ਪ੍ਰਧਾਨ, ਮਲਕੀਤ ਸਿੰਘ, ਸਦਾ ਰਾਮ, ਅਮਰੀਕ ਸਿੰਘ ਗੁਰੂ, ਸਰਪੰਚ ਵਰਿੰਦਰ ਸਿੰਘ ਆਦਿ ਹਾਜ਼ਰ ਸਨ |