ਔੜ/ਝਿੰਗੜਾਂ, 20 ਜੂਨ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਤੋਂ ਇਤਿਹਾਸਕ ਦਰਬਾਰ ਬਾਬਾ ਝੰਡੀ ਪੀਰ ਕਡਿਆਣਾ ਵਿਖੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਝੰਡੀ ਪੀਰ ਸਰਕਾਰ ਦੀ ਯਾਦ ਨੂੰ ਸਮਰਪਿਤ 21 ਤੋਂ 23 ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਜੋੜ ਮੇਲੇ 'ਤੇ ਭਾਰੀ ਗਿਣਤੀ 'ਚ ਸੰਗਤਾਂ ਪੁੱਜਣਗੀਆਂ | ਪਿੰਡ ਝਿੰਗੜਾਂ ਵਿਖੇ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰੇਸ਼ਮੋ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਛੱਪੜੀ ਸਾਹਿਬ ਨੇ ਦੱਸਿਆ ਕਿ 21 ਜੂਨ ਨੂੰ ਸ਼ਾਮ 4 ਵਜੇ ਚਿਰਾਗਾਂ ਦੀ ਰਸਮ ਅਤੇ ਛਿੰਝ ਹੋਵੇਗੀ | ਜਿਸ 'ਚ ਨਾਮਵਰ ਪਹਿਲਵਾਨ ਦਰਸ਼ਕਾਂ ਨੂੰ ਆਪਣੇ ਸ਼ਕਤੀ ਦੇ ਜੌਹਰ ਦਿਖਾਉਣਗੇ | 22 ਜੂਨ ਨੂੰ ਖੁੱਲ੍ਹੇ ਪੰਡਾਲ ਸਜਾਏ ਜਾਣਗੇ | ਜਿਸ ਵਿੱਚ ਕਵਾਲ ਪਾਰਟੀ ਤੋਂ ਇਲਾਵਾ ਪ੍ਰਸਿੱਧ ਗਾਇਕ ਕਾਸ਼ੀ ਨਾਥ ਤੇ ਗਾਇਕ ਬਲਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 23 ਜੂਨ ਨੂੰ ਸ਼ਾਮ 4 ਵਜੇ ਬੇੜੇ ਦੀ ਰਸਮ ਹੋਵੇਗੀ | ਉਹਨਾਂ ਝੰਡੀ ਪੀਰ ਦਰਬਾਰ ਨਾਲ ਜੁੜੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੂੰ ਵੱਧ ਤੋਂ ਵੱਧ ਪੁੱਜਣ ਦੀ ਬੇਨਤੀ ਕੀਤੀ | ਇਸ ਮੌਕੇ ਗੁਰਬਖਸ਼ ਰਾਮ, ਸੁਰਿੰਦਰ ਕੁਮਾਰ, ਸੰਦੀਪ ਕੁਮਾਰ, ਬੱਬੀ ਬਾਬਾ, ਅੰਮਿ੍ਤਪਾਲ ਬੱਧਣ, ਲਵਪ੍ਰੀਤ ਸਿੰਘ, ਊਸ਼ਾ ਰਾਣੀ, ਬਲਰਾਜ ਕੌਰ, ਮਹਿਕਦੀਪ ਕੌਰ, ਹਰਮਨ ਭਾਟੀਆ, ਪਵਨਜੋਤ ਕੌਰ, ਪ੍ਰਵੀਨ, ਪ੍ਰਭ ਰੱਲ੍ਹ ਆਦਿ ਹਾਜ਼ਰ ਸਨ |