17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਰਗਾਹ ਹਜ਼ਰਤ ਬਾਬਾ ਨੌਗੱਜਾ ਪੀਰ ਦੀ ਦਰਗਾਹ 'ਤੇ ਲੱਗੀਆਂ ਭਾਰੀ ਰੌਣਕਾਂ <br/>

ਅਜੀਤ ਡੈਸਕ 21-06-2025
ਗੁਣਾਚੌਰ, 20 ਜੂਨ (ਅਮਰੀਕ ਕਟਾਰੀਆ)-ਬਲਾਕ ਔੜ 'ਚ ਪੈਂਦੇ ਪਿੰਡ ਗੁਣਾਚੌਰ ਤੋਂ ਬੰਗਾ ਰੋਡ 'ਤੇ ਸੁਸ਼ੋਭਿਤ ਦਰਗਾਹ ਹਜ਼ਰਤ ਬਾਬਾ ਨੌਗੱਜਾ ਪੀਰ ਜੀ ਵਿਖੇ ਸਲਾਨਾ ਮੇਲਾ ਗੱਦੀ ਨਸ਼ੀਨ ਸਾਈਾ ਮਦਨ ਸ਼ਾਹ ਅਤੇ ਸੇਵਾਦਾਰ ਪਵਨ ਵਿਰਦੀ ਦੀ ਅਗਵਾਈ ਵਿੱਚ ਧੂਮ-ਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਅਤੇ ਦੂਜੇ ਦਿਨ ਝੰਡੇ ਅਤੇ ਚਿਰਾਗ ਦੀ ਰਸਮ ਉਪਰੰਤ ਵਿਸ਼ਾਲ ਪੰਡਾਲ ਸਜਾਇਆ ਗਿਆ | ਜਿਸ ਵਿੱਚ ਕਈ ਹੋਰ ਕਲਾਕਾਰਾਂ ਤੋਂ ਇਲਾਵਾ ਕਸ਼ਮੀਰ ਮਜਾਰੀ ਕੱਵਾਲ ਐਂਡ ਪਾਰਟੀ, ਸੰਗੀਲਾ ਭਰੋਮਜਾਰਾ, ਜੈਜ਼ਵੀਰ, ਕੌਰ ਸਿਸਟਰਜ਼, ਲੱਖਾ ਭਰੋਮਜਾਰਾ, ਪਾਇਲ ਨਕਾਲ ਐਂਡ ਪਾਰਟੀ ਨੇ ਆਪੋ ਆਪਣਾ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਸਟੇਜ ਦੀ ਜ਼ਿੰਮੇਵਾਰੀ ਕੁਲਰਾਜ ਮੁਹੰਮਦ ਖਾਨਖਾਨਾ ਨੇ ਨਿਭਾਈ | ਇਸ ਮੇਲੇ ਵਿੱਚ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, 'ਆਪ' ਆਗੂ ਹਰਜੋਤ ਕੌਰ ਲੋਹਟੀਆ ਅਤੇ ਸ਼ਾਰਪ ਟ੍ਰਾਂਸਪੋਰਟ ਯੂ.ਐਸ.ਏ ਤੋਂ ਚੋਟੀ ਦੇ ਖੇਡ ਪ੍ਰਮੋਟਰ ਮਨਦੀਪ ਸਿੰਘ ਸ਼ੇਰਗਿੱਲ ਮਜਾਰਾ ਨੌ-ਆਬਾਦ ਵੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਸ ਮੇਲੇ ਦੀ ਵਧਾਈ ਦਿੱਤੀ | ਇਸ ਮੌਕੇ ਮੁੱਖ ਸੇਵਾਦਾਰ ਸਾਈਾ ਮਦਨ ਸ਼ਾਹ ਅਤੇ ਸੇਵਾਦਾਰ ਪਵਨ ਵਿਰਦੀ ਤੋਂ ਇਲਾਵਾ ਮੰਚ 'ਤੇ ਬਿਰਾਜਮਾਨ ਕਈ ਮਹਾਂਪੁਰਸ਼ਾਂ ਵੱਲੋਂ ਸਾਰੇ ਮੁੱਖ ਮਹਿਮਾਨਾਂ, ਸੰਗਤਾਂ, ਦਾਨੀਆਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਬਾਬਾ ਕਾਲਾ ਜੀ ਹੰਸਰੋਂ, ਬਾਬਾ ਜਸਵੀਰ ਸਾਬਰੀ, ਬਾਬਾ ਫੌਜੀ ਲੰਗੇਰੀ ਵਾਲਿਆਂ ਤੋਂ ਇਲਾਵਾ, ਕਈ ਪਿੰਡਾਂ ਦੇ ਪਤਵੰਤੇ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਆਦਿਵਾਸੀਆਂ ਦੇ ਕਤਲਾਂ ਅਤੇ ਉਜਾੜੇ ਵਿਰੁੱਧ ਕਨਵੈੱਨਸ਼ਨ 30 ਨੂੰ <br/> ਅਗਲੀ ਖ਼ਬਰ ਕਡਿਆਣਾ ਵਿਖੇ ਬਾਬਾ ਝੰਡੀ ਪੀਰ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਅੱਜ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।