17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗਰਚਾ ਵਿਚ 'ਹਰ ਇੱਕ ਮਨੁੱਖ ਲਗਾਵੇ ਇੱਕ ਰੁੱਖ' ਮੁਹਿੰਮ ਤਹਿਤ ਬੂਟੇ ਲਗਾਏ <br/>

ਅਜੀਤ ਡੈਸਕ 21-06-2025
ਔੜ, 20 ਜੂਨ (ਗੁਰਨਾਮ ਸਿੰਘ ਸੈਣੀ)-ਚੀਫ ਜੁਡੀਸ਼ੀਅਲ ਮੈਜਿਸਟਰੇਟ/ਸਿਵਲ ਜੱਜ (ਸੀ.ਡੀ) ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ 'ਹਰ ਇਕ ਮਨੁੱਖ ਲਗਾਵੇ ਇੱਕ ਰੁੱਖ' ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ ਉਸੇ ਕੜੀ ਤਹਿਤ ਜਾਣਕਾਰੀ ਦਿੰਦਿਆਂ ਅਥਾਰਟੀ ਦੇ ਸੀਨੀਅਰ ਪੀ.ਐਲ.ਵੀ ਸਟੇਟ ਐਵਾਰਡੀ ਬਲਦੇਵ ਭਾਰਤੀ ਨੇ ਦੱਸਿਆ ਕਿ ਸਾਡੀ ਟੀਮ ਨੇ ਪੰਚਾਇਤ ਦੇ ਪੂਰੇ ਸਹਿਯੋਗ ਨਾਲ ਪਿੰਡ ਗਰਚਾ ਦੇ ਸਰਕਾਰੀ ਹਾਈ ਸਕੂਲ ਦੀ ਗਰਾਉਂਡ ਵਿੱਚ ਬੂਟੇ ਲਗਾਏ ਗਏ | ਇਸੇ ਤਰ੍ਹਾਂ ਪਿੰਡ ਔੜ, ਗੜੁੱਪੜ, ਮਹਿਰਮਪੁਰ ਅਤੇ ਮੱਲਪੁਰ ਸਮੇਤ ਹੋਰ ਵੀ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ ਫੱਲਦਾਰ, ਛਾਂਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਗਏ | ਉਨ੍ਹਾਂ ਕਿਹਾ ਕਿ ਜੱਜ ਸਾਹਿਬਾਨ ਦੀ ਉਸਾਰੂ ਸੋਚ ਨੂੰ ਮੁੱਖ ਰੱਖ ਕੇ ਪਲੀਤ ਹੋ ਰਹੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਵਧੇਰੇ ਰੁੱਖ ਲਗਾਉਣ ਅਤੇ ਲਗਾਏ ਹੋਏ ਰੁੱਖਾਂ ਨੂੰ ਬਚਾਉਣ ਦੀ ਬਹੁਤ ਲੋੜ ਹੈ | ਤਾਂ ਜੋ ਵਾਤਾਵਰਣ ਸੁਹਾਵਣਾ ਬਣਾਇਆ ਜਾ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਹਰ ਇਕ ਪਿੰਡ ਦੀ ਪੰਚਾਇਤ ਤੇ ਪਿੰਡਾਂ ਦੇ ਸੂਝਵਾਨ ਵਿਅਕਤੀ ਆਪਣੇ-ਆਪਣੇ ਪਿੰਡ ਵਿੱਚ ਬੂਟੇ ਲਗਾਉਣ 'ਚ ਬਹੁਤ ਦਿਲਚਸਪੀ ਵਿਖਾ ਰਹੇ ਹਨ | ਇਸ ਮੌਕੇ ਪੀ.ਐਲ.ਵੀ ਸਿਮਰਨਜੋਤ ਕੌਰ ਅਤੇ ਪੀ.ਐਲ.ਵੀ ਜਰਨੈਲ ਸਿੰਘ ਖੁਰਦ, ਹਰਵਿੰਦਰ ਕੌਰ ਸਰਪੰਚ ਗਰਚਾ ਆਪਣੇ ਸਾਰੇ ਸਾਥੀ ਪੰਚਾਂ ਅਤੇ ਪਿੰਡ ਵਾਸੀਆਂ ਨਾਲ ਬੂਟੇ ਲਗਵਾਉਣ ਸਮੇਂ ਹਾਜ਼ਰ ਸਨ |

ਪਿਛਲੀ ਖ਼ਬਰ ਰੇਲ ਲਾਈਨ ਪ੍ਰਭਾਵਿਤ ਜ਼ਮੀਨ ਮਾਲਕ ਸ਼ਾਮ ਸਿੰਘ ਪਿਛਲੇ ਇਕ ਸਾਲ ਤੋਂ ਮੁਆਵਜ਼ੇ ਲਈ ਭਟਕ ਰਿਹੈ <br/> ਅਗਲੀ ਖ਼ਬਰ ਡੇਂਗੂ ਦੇ ਲਾਰਵੇ ਦੀ ਪਛਾਣ ਕਰਨ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।