17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਰੇਲ ਲਾਈਨ ਪ੍ਰਭਾਵਿਤ ਜ਼ਮੀਨ ਮਾਲਕ ਸ਼ਾਮ ਸਿੰਘ ਪਿਛਲੇ ਇਕ ਸਾਲ ਤੋਂ ਮੁਆਵਜ਼ੇ ਲਈ ਭਟਕ ਰਿਹੈ <br/>

ਅਜੀਤ ਡੈਸਕ 21-06-2025
ਰਾਮਗੜ੍ਹ ਸੀਕਰੀ, 20 ਜੂਨ (ਕਟੋਚ)-ਬਲਾਕ ਤਲਵਾੜਾ ਨਾਲ ਸੰਬੰਧਿਤ ਪਿੰਡ ਕਰਟੋਲੀ ਨਾਲ ਸੰਬੰਧਿਤ ਜ਼ਮੀਨ ਮਾਲਕ ਸ਼ਾਮ ਸਿੰਘ ਪੁੱਤਰ ਊਧੋ ਰਾਮ ਜਿਸ ਦੀ ਜ਼ਮੀਨ ਨੰਗਲ ਡੈਮ ਤਲਵਾੜਾ ਰੇਲ ਲਾਈਨ ਦੀ ਉਸਾਰੀ ਲਈ ਰੇਲਵੇ ਵਿਭਾਗ ਵਲੋਂ ਗ੍ਰਹਿਣ ਕੀਤੀ ਗਈ ਹੈ ਅਤੇ ਉਕਤ ਜ਼ਮੀਨ ਮਾਲਕ ਨੇ ਮੁਆਵਜ਼ੇ ਲਈ ਅਪ੍ਰੈਲ 2024 ਵਿਚ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਸਨ, ਬਾਵਜੂਦ ਇਸ ਦੇ ਪ੍ਰਸ਼ਾਸਨ ਵਲੋਂ ਉਸ ਦੀ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਹੈ | ਪ੍ਰਭਾਵਿਤ ਜ਼ਮੀਨ ਮਾਲਕ ਸ਼ਾਮ ਸਿੰਘ ਨੇ ਦੱਸਿਆ ਕਿ ਉਹ ਇਸ ਸਮੇਂ ਛੱਤੀਸਗੜ੍ਹ ਰਾਜ ਵਿਖੇ ਰਹਿੰਦਾ ਹੈ ਅਤੇ ਮੁਆਵਜ਼ਾ ਰਾਸ਼ੀ ਲਈ ਉਸ ਨੂੰ ਕਈ ਵਾਰ ਪੰਜਾਬ ਆਉਣਾ ਪੈ ਰਿਹਾ ਹੈ | ਉਸ ਨੇ ਦੱਸਿਆ ਕਿ ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਕਈ ਵਾਰ ਜਾ ਚੁੱਕਿਆ ਹੈ, ਬਾਵਜੂਦ ਇਸ ਦੇ ਸਬੰਧਿਤ ਕਰਮਚਾਰੀ ਮੇਰੀ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕਰ ਰਹੇ ਹਨ | ਇਸ ਸਬੰਧੀ ਜਦੋਂ ਪਿੰਡ ਕਰਟੋਲੀ ਦੇ ਨੰਬਰਦਾਰ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸ਼ਾਮ ਸਿੰਘ ਦੇ ਦਸਤਾਵੇਜ਼ ਤਸਦੀਕ ਕਰ ਦਿੱਤੇ ਗਏ ਹਨ ਅਤੇ ਪ੍ਰਸ਼ਾਸਨ ਨੂੰ ਇਸ ਦੀ ਮੁਆਵਜ਼ਾ ਰਾਸ਼ੀ ਬਿਨਾਂ ਦੇਰੀ ਜਾਰੀ ਕਰਨੀ ਚਾਹੀਦੀ ਹੈ | ਪ੍ਰਭਾਵਿਤ ਸ਼ਾਮ ਸਿੰਘ ਨੇ ਡੀ.ਸੀ. ਹੁਸ਼ਿਆਰਪੁਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਉਸ ਦੀ ਮੁਆਵਜ਼ਾ ਰਾਸ਼ੀ ਬਿਨ੍ਹਾਂ ਦੇਰੀ ਜਾਰੀ ਕੀਤੀ ਜਾਵੇ |
20ਐਮਯੂਕੇ09


ਪਿਛਲੀ ਖ਼ਬਰ 29 ਦੀ 'ਸੰਵਿਧਾਨ ਬਚਾਓ ਰੈਲੀ' ਨੂੰ ਲੈ ਕੇ ਕਾਂਗਰਸੀ ਵਰਕਰਾਂ 'ਚ ਭਾਰੀ ਉਤਸ਼ਾਹ -ਅਰੋੜਾ <br/> ਅਗਲੀ ਖ਼ਬਰ ਗਰਚਾ ਵਿਚ 'ਹਰ ਇੱਕ ਮਨੁੱਖ ਲਗਾਵੇ ਇੱਕ ਰੁੱਖ' ਮੁਹਿੰਮ ਤਹਿਤ ਬੂਟੇ ਲਗਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।