ਬੰਗਾ, 20 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਥਾਨਿਕ ਮਾਤਾ ਗੁਜਰੀ ਕੋਚਿੰਗ ਐਂਡ ਗਾਈਡੈਂਸ ਇੰਸਟੀਚਿਊਟ ਦੇ ਪਿ੍ੰਸੀਪਲ ਜਸਵੀਰ ਸਿੰਘ ਖਾਨਖਾਨਾ ਅਤੇ ਵਾਇਸ ਪਿ੍ੰਸੀਪਲ ਨਿਰਮਲ ਕੌਰ ਵਲੋਂ ਆਪਣੇ ਬੇਟੇ ਗੀਤੇਂਦਰ ਸਿੰਘ ਉਰਫ਼ ਜਸ਼ਨ ਨੂੰ ਕੈਨੇਡਾ ਵਿਖੇ ਡਿਗਰੀ ਮਿਲਣ ਦੀ ਖ਼ੁਸ਼ੀ ਵਿੱਚ ਬੰਗਾ ਵਿਖੇ ਬੂਟਿਆਂ ਦਾ ਲੰਗਰ ਲਾਇਆ ਗਿਆ | ਮਾਤਾ ਗੁਜਰੀ ਇੰਸਟੀਚਿਊਟ ਵਿਖੇ ਰੱਖੇ ਇੱਕ ਸਮਾਗਮ ਵਿੱਚ ਆਪਣੀ ਪਰਿਵਾਰਕ ਖ਼ੁਸ਼ੀ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਗੀਤੇਂਦਰ ਸਿੰਘ ਨੇ ਬੀਤੀ ਸ਼ਾਮ ਕੈਨੇਡਾ ਸਥਿਤ ਮਿਸੀਸਾਗਾ ਸ਼ਹਿਰ ਦੇ ਸੇਂਟ ਕਲਿਯਰ ਕਾਲਜ ਤੋਂ ਆਰਟੀਫੀਸ਼ਲ ਇੰਟੈਲੀਜੈਂਸ (ਏ.ਆਈ) ਖੇਤਰ ਵਿੱਚ ਡਿਗਰੀ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਘਰੇਲੂ ਮਜਬੂਰੀ ਕਾਰਨ ਕੈਨੇਡਾ ਵਿਖੇ ਡਿਗਰੀ ਵੰਡ ਸਮਾਗਮ ਵਿੱਚ ਹਾਜ਼ਰ ਤਾਂ ਨਹੀਂ ਹੋ ਸਕਿਆ | ਪ੍ਰੰਤੂ ਇਹਨਾਂ ਪਲਾਂ ਨੂੰ ਯਾਦਗਾਰੀ ਬਣਾਊਾਦੇ ਹੋਏ ਵਾਤਾਵਰਨ ਬਚਾਉਣ ਦੇ ਮੰਤਵ ਤਹਿਤ ਅੱਜ ਪੰਜ ਸੌ ਬੂਟੇ ਵੰਡੇ ਗਏ | ਇਸ ਮੌਕੇ ਪਿੰਡ ਖ਼ਾਨਦਾਨਾਂ ਦੇ ਸਾਬਕਾ ਸਰਪੰਚ ਅਤੇ ਵਾਤਾਵਰਣ ਪ੍ਰੇਮੀ ਲੱਡੂ ਰਾਮ, ਸਮਾਜ ਸੇਵਿਕਾ ਮੈਡਮ ਮਨਜੀਤ ਕੌਰ ਬੋਲਾ, ਸਭਿਅਕ ਲੇਖਕ ਅਤੇ ਗਾਇਕ ਅਮਰਦੀਪ ਸਿੰਘ ਬੰਗਾ, ਵਾਤਾਵਰਨ ਪ੍ਰੇਮੀ ਮਾ. ਰਾਜ ਹੀਉਂ, ਡਾ. ਦੇਸ ਰਾਜ ਖ਼ਾਨਦਾਨਾਂ, ਸਫੀਆ ਭਾਰਤੀ, ਪਿ੍. ਹਰਨੇਕ ਚੰਦ ਜਗਤਪੁਰ, ਪਿ੍. ਬਰਜਿੰਦਰ ਕੁਮਾਰ ਖਟਕੜ, ਡਾ. ਗੁਰਪ੍ਰੀਤ ਸਿੰਘ, ਏ.ਐੱਸ.ਆਈ ਅਸ਼ੋਕ ਕੁਮਾਰ, ਗਗਨਦੀਪ ਗਰਚਾ, ਅਮੋਲਕ ਸਿੰਘ, ਹਰਜਿੰਦਰ ਕੁਮਾਰ ਅਤੇ ਕਮਲਜੀਤ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |