ਰੱਤੇਵਾਲ, 20 ਜੂਨ (ਅਸ਼ੋਕ ਕੁਮਾਰ ਲੀਲ)-ਲੱਖ ਦਾਤਾ ਪੀਰ ਦਾ ਸਲਾਨਾ ਭੰਡਾਰਾ ਮੇਨ ਚੌਂਕ ਰੱਤੇਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ | ਸਭ ਤੋਂ ਪਹਿਲਾਂ ਢੋਲ ਨਗਾੜਿਆਂ ਨਾਲ ਝੰਡੇ ਦੀ ਰਸਮ ਕੀਤੀ ਗਈ | ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਗਏ | ਇਹ ਪੀਰਾਂ ਦਾ ਅਸਥਾਨ ਬਹੁਤ ਹੀ ਪੁਰਾਤਨ ਹੈ | ਇੱਥੇ ਸੰਗਤਾਂ ਵੱਲੋਂ ਜੋ ਮੁਰਾਦ ਮੰਗੀ ਜਾਂਦੀ ਹੈ ਉਹ ਪੂਰੀ ਹੁੰਦੀ ਹੈ | ਸੰਗਤਾਂ ਮੁਰਾਦ ਪੂਰੀ ਹੋਣ 'ਤੇ ਪੀਰਾਂ ਦੇ ਅਸਥਾਨ 'ਤੇ ਨਤਮਸਤਕ ਹੋ ਕੇ ਪੀਰਾਂ ਦਾ ਅਸ਼ੀਰਵਾਦ ਲੈਂਦੇ ਨਜ਼ਰ ਆਏ | ਪੀਰਾਂ ਦੇ ਅਸਥਾਨ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਸੀ | ਸਵੇਰ ਤੋਂ ਹੀ ਸਮੂਹ ਨਗਰ ਨਿਵਾਸੀ ਅਤੇ ਬਾਹਰੋਂ ਆਈਆਂ ਸੰਗਤਾਂ ਨੇ ਲਾਈਨਾਂ 'ਚ ਲੱਗ ਕੇ ਪੀਰਾਂ ਦੀਆਂ ਰਹਿਮਤਾਂ ਪ੍ਰਾਪਤ ਕੀਤੀਆਂ | ਪੀਰਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ | ਬਿੱਲਾ ਨਕਾਲ ਪਾਰਟੀ ਗਰਲੇ ਢਾਹਾਂ ਵਲੋਂ ਨਕਲਾਂ ਅਤੇ ਪੀਰਾਂ ਦੀ ਉਸਤਤ 'ਚ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ 'ਤੇ ਮੁੱਖ ਪ੍ਰਬੰਧਕ ਹਰਮੇਸ਼ ਲਾਲ ਉਰਫ ਮੇਖਾ, ਸੁਖਦੇਵ ਸਿੰਘ, ਬੰਸੀ ਲਾਲ, ਜੀਤ ਰਾਮ, ਕਿਸ਼ਨ ਦੇਦੜ, ਪਰਮਜੀਤ ਖਟਾਣਾ, ਮਨੀ ਖਟਾਣਾ, ਬਲਦੇਵ ਚੰਦ, ਲਾਲਾ ਅਸ਼ੋਕ ਕੁਮਾਰ ਅਤੇ ਸਮੂਹ ਸੰਗਤਾਂ ਮੌਕੇ 'ਤੇ ਮੌਜੂਦ ਸਨ |