17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਗ੍ਰਾਮ ਪੰਚਾਇਤ ਲੋਧੀਪੁਰ ਦਾ ਨਸ਼ਿਆਂ ਖ਼ਿਲਾਫ਼ ਆਮ-ਇਜਲਾਸ <br/>

ਅਜੀਤ ਡੈਸਕ 21-06-2025
ਸਾਹਲੋਂ, 20 ਜੂਨ (ਜਰਨੈਲ ਸਿੰਘ ਨਿੱਘ੍ਹਾ)-ਗ੍ਰਾਮ ਪੰਚਾਇਤ ਲੋਧੀਪੁਰ ਵਿਖੇ ਸਰਪੰਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁਧ' ਤਹਿਤ ਇੱਕ ਵਿਸ਼ੇਸ਼ ਆਮ ਇਜਲਾਸ ਕਰਵਾਇਆ | ਜਿਸ 'ਚ ਪੰਚਾਇਤ ਵਲੋਂ ਪਿੰਡ 'ਚ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਲਈ ਸਰਕਾਰ ਦੀਆਂ ਆਈਆਂ ਸਖ਼ਤ ਹਦਾਇਤਾਂ ਤੋਂ ਜਾਣੂੰ ਕਰਵਾਇਆ | ਇਸ ਮੌਕੇ ਪੰਚਾਇਤ ਵਲੋਂ ਇਕ ਮਤਾ ਪਾਸ ਕੀਤਾ ਜਿਸ 'ਚ ਪਿੰਡ ਦਾ ਕੋਈ ਵਿਅਕਤੀ ਨਸ਼ੇ ਵਿਚ ਗਲਤ ਪਾਸੇ ਜਾ ਰਿਹਾ ਹੋਵੇ ਜਾਂ ਹੁਣ ਨਸ਼ਾ ਛੱਡਣਾ ਚਹੁੰਦਾ ਹੈ ਤਾਂ ਪੰਚਾਇਤ ਨਾਲ ਸੰਪਰਕ ਕਰਕੇ ਸਰਕਾਰੀ ਸਹਾਇਤਾ ਨਾਲ ਸਰਕਾਰੀ ਨਸ਼ਾ ਛੁਡਾਉ ਕੇਂਦਰ 'ਚ ਆਪਣਾ ਮੁਫ਼ਤ ਇਲਾਜ ਕਰਵਾ ਸਕਦਾ ਹੈ | ਇਸ ਮੌਕੇ ਪਿੰਡ ਵਾਸੀਆਂ ਵਲੋਂ ਆਪਣੀਆਂ ਸਮੱਸਿਆਵਾਂ ਦੱਸੀਆਂ ਤਾਂ ਮੌਕੇ 'ਤੇ ਪੰਚਾਇਤ ਵਲੋਂ ਉਨ੍ਹਾਂ ਦਾ ਹੱਲ ਕਰਨ ਅਤੇ ਪਿੰਡ ਦੇ ਹੋਰ ਵਿਕਾਸ ਕਾਰਜਾਂ ਨੂੰ ਕਰਨ ਲਈ ਪਹਿਲ ਦੇ ਆਧਾਰ 'ਤੇ ਮਤੇ ਪਾਸ ਕੀਤੇ | ਪਿੰਡ ਵਾਸੀਆਂ ਅਨੁਸਾਰ ਪੰਚਾਇਤ ਦਾ ਇਹ ਆਮ-ਇਜਲਾਸ ਬਹੁਤ ਸ਼ਲਾਘਾ ਭਰਪੂਰ ਰਿਹਾ | ਸਰਕਾਰ ਦੀ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਹੁਣ ਲੋਕ ਲਹਿਰ ਬਣਨ ਲੱਗੀ ਹੈ | ਇਸ ਮੌਕੇ ਸਰਪੰਚ ਚਰਨਜੀਤ ਸਿੰਘ ਚੰਨੀ, ਪੰਚਾਇਤ ਸਕੱਤਰ ਇੰਦਰਪਾਲ ਸਿੰਘ, ਮਨਜੀਤ ਕੌਰ, ਕਮਲਜੀਤ ਕੌਰ, ਆਸ਼ਾ ਰਾਣੀ, ਹਰਦੀਪ ਸਿੰਘ, ਜਗਜੀਤ ਰਾਮ, ਲਖਵੀਰ ਰਾਮ, ਪਿਆਰਾ ਲਾਲ, ਚਰਨ ਦਾਸ, ਰੇਸ਼ਮ ਸਿੰਘ, ਗੁਰਦੇਵ ਸਿੰਘ, ਚਮਨ ਲਾਲ, ਗੁਰਮੀਤ ਸਿੰਘ ਖਾਲਸਾ, ਸਰਬਜੀਤ ਸਿੰਘ, ਗੁਰਮੁੱਖ ਰਾਮ, ਤਿਲਕ ਰਾਜ, ਮਨਪ੍ਰੀਤ ਸਿੰਘ ਸੈਣੀ ਆਦਿ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸਮਾਜ ਸੇਵੀ ਵਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖਿਡਾਰੀਆਂ ਲਈ ਖੁਰਾਕ ਸਮੱਗਰੀ <br/> ਅਗਲੀ ਖ਼ਬਰ ਬਲਾਕੀਪੁਰ ਵਿਖੇ ਪੰਛੀਆਂ ਲਈ ਆਲ੍ਹਣੇ ਟੰਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।