ਬੰਗਾ, 20 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੇ ਖਿਡਾਰੀਆਂ ਲਈ ਉੱਘੇ ਸਮਾਜ ਸੇਵੀ ਅਤੇ ਖੇਡ ਪ੍ਰੇਮੀ ਸ੍ਰੀ ਸੰਤ ਰਾਮ ਵਾਸੀ ਜੀਂਦੋਵਾਲ ਨੇ ਖੁਰਾਕ ਸਮੱਗਰੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਵਾਈਸ ਪਿ੍ੰਸੀਪਲ ਡਾ. ਇੰਦੂਰੱਤੀ ਨੇ ਕਿਹਾ ਕਿ ਇਸ ਵਾਰੀ ਸੰਤ ਰਾਮ ਵਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਖਿਡਾਰੀਆਂ ਲਈ ਦੋ ਬੋਰੀਆਂ ਖੰਡ, ਚਾਰ ਪੇਟੀਆਂ ਸਕੈਸ਼ (ਸ਼ਰਬਤ) ਅਤੇ ਹਰ ਰੋਜ਼ ਦੋ ਕਿਲੋ ਦੁੱਧ ਦੀ ਸੇਵਾ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਹੀ ਸੰਤ ਰਾਮ ਦੇ ਨੇਕ ਉਪਰਾਲਿਆਂ ਦਾ ਦਿਲੋਂ ਰਿਣੀ ਹੈ | ਇਸ ਮੌਕੇ ਅਮਰਜੀਤ ਸਿੰਘ ਸੈਕਟਰੀ, ਅਮਰੀਕ ਸਿੰਘ ਨੰਬਰਦਾਰ, ਫੁੱਟਬਾਲ ਕੋਚ ਜਸਵੀਰ ਸਿੰਘ ਅਤੇ ਸੁਪਰਡੈਂਟ ਪਰਮਜੀਤ ਸਿੰਘ ਹਾਜ਼ਰ ਸਨ |