ਕਾਠਗੜ੍ਹ, 31 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਮਾਜਰਾ ਜੱਟਾਂ ਬੱਸ ਅੱਡੇ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪਰ ਇਸ ਹਾਦਸੇ ਵਿੱਚ ਕਾਰ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ | ਲੋਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਿੰਡ ਮਾਜਰਾ ਜੱਟਾਂ ਦਾ ਇੱਕ ਵਿਅਕਤੀ ਬੀਤੀ ਸ਼ਾਮ ਪਿੰਡ ਤੋਂ ਆਪਣੀ ਕਾਰ ਵਿੱਚ ਸਵਾਰ ਹੋ ਕੇ ਤੇਜ਼ ਰਫ਼ਤਾਰ ਨਾਲ ਰੋਪੜ-ਬਲਾਚੌਰ ਨੈਸ਼ਨਲ ਹਾਈਵੇ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਮਾਜਰਾ ਜੱਟਾਂ ਦੇ ਬੱਸ ਅੱਡੇ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਪਹਿਲਾਂ ਬਿਜਲੀ ਦੇ ਖੰਭੇ ਨਾਲ ਟਕਰਾਈ ਅਤੇ ਫਿਰ ਨੇੜੇ ਪੈਂਦੇ ਸ਼ਰਾਬ ਦੇ ਠੇਕੇ ਨਾਲ ਜਾ ਲੱਗੀ | ਕਾਰ ਨੂੰ ਇਸ ਤਰ੍ਹਾਂ ਆਉਂਦੀ ਵੇਖ ਕੇ ਠੇਕੇ ਉੱਤੇ ਸ਼ਰਾਬ ਲੈਣ ਪਹੁੰਚੇ ਗ੍ਰਾਹਕ ਘਬਰਾ ਕੇ ਇੱਧਰ ਉੱਧਰ ਭੱਜ ਗਏ | ਪਤਾ ਲੱਗਾ ਹੈ ਕਿ ਇਸ ਹਾਦਸੇ ਵਿੱਚ ਕਾਰ ਤਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਪ੍ਰੰਤੂ ਕਾਰ ਚਾਲਕ ਦਾ ਵਾਲ-