ਨਵਾਂਸ਼ਹਿਰ, 31 ਅਗਸਤ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਹਲਕੇ ਤੋਂ ਵਿਧਾਇਕ ਡਾ. ਨਛੱਤਰਪਾਲ ਸਤਲੁਜ ਬੰਨ੍ਹ ਪਿੰਡ ਧੈਗੜਪੁਰ ਦਾ ਜਾਇਜ਼ਾ ਲੈਣ ਆਪਣੇ ਸਾਥੀਆਂ ਸਮੇਤ ਪਹੁੰਚੇ | ਜੋ ਕਿ ਸਤਲੁਜ ਦਰਿਆ ਦਾ ਪਾਣੀ ਪਿੰਡ ਧੈਗੜਪੁਰ ਦੇ ਬੰਨ੍ਹ ਨਾਲ ਚੱਲ ਰਿਹਾ ਹੈ, ਉੱਥੇ ਜਿੱਥੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਰਿਹਾ ਹੈ ਉੱਥੇ ਪ੍ਰਸ਼ਾਸਨ ਵੱਲੋਂ ਵੀ ਇਸ ਬੰਨ੍ਹ 'ਤੇ ਕੰਮ ਚੱਲ ਰਿਹਾ ਹੈ | ਡਾ. ਨਛੱਤਰਪਾਲ ਵੱਲੋਂ ਬੀ.ਡੀ.ਪੀ.ਓ ਨਵਾਂਸ਼ਹਿਰ ਨੂੰ ਫ਼ੋਨ ਕਰਕੇ ਨਾਲ ਲੱਗਦੇ ਪਿੰਡ ਤਾਜੋਵਾਲ, ਮਡਾਲਾ, ਮੁਜ਼ੱਫਰ, ਜਾਨੀਵਾਲ ਅਤੇ ਹੋਰ ਨਾਲ ਲੱਗਦੇ ਪਿੰਡਾਂ ਤੋਂ ਵੱਧ ਤੋਂ ਵੱਧ ਮਨਰੇਗਾ ਵਰਕਰਾਂ ਨੂੰ ਲਗਾ ਕੇ ਇਸ ਬੰਨ੍ਹ ਨੂੰ ਬਚਾਇਆ ਜਾ ਸਕੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਨੂੰ ਦੇਖਦੇ ਹੋਇਆ ਐਸ.ਡੀ.ਐਮ ਨਵਾਂਸ਼ਹਿਰ ਨਾਲ ਗੱਲਬਾਤ ਕਰਕੇ ਰਾਤ ਨੂੰ ਬਿਜਲੀ ਦਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ ਤਾਂ ਜੋ ਰਾਤ ਨੂੰ ਨਿਗਰਾਨੀ ਅਤੇ ਕੰਮ ਕੀਤਾ ਜਾ ਸਕੇ | ਦੱਸਣਯੋਗ ਇਹ ਵੀ ਗੱਲ ਇਹ ਹੈ ਕਿ ਡਾ. ਨਛੱਤਰਪਾਲ ਵੱਲੋਂ ਵਿਧਾਨ ਸਭਾ ਵਿੱਚ ਵੀ ਨਵਾਂਸ਼ਹਿਰ ਹਲਕੇ ਵਿੱਚ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਮੁੱਦਾ ਚੁੱਕਿਆ, ਜਿੱਥੇ ਬੰਨ੍ਹਾਂ ਦੀ ਖਸਤਾ ਹਾਲ ਹੈ ਉਹਨਾਂ ਨੂੰ ਸਮਾਂ ਰਹਿੰਦਿਆਂ ਠੋਕਰਾਂ ਦਾ ਕੰਮ ਕਰਵਾਇਆ ਜਾ ਸਕੇ, ਜਿਸ ਨਾਲ ਪਾਣੀ ਦੇ ਬਹਾਓ ਨੂੰ ਘਟਾਇਆ ਜਾ ਸਕੇ | ਜਿੱਥੇ ਕੀਤੇ ਵੀ ਮਿੱਟੀ ਪੈਣ ਵਾਲੀ ਹੈ ਉੱਥੇ ਮਿੱਟੀ ਪਾਈ ਜਾਏ ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਬੰਨ੍ਹ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਮੌਕੇ 'ਤੇ ਉਹਨਾਂ ਨਾਲ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਗੁਰਮੁਖ ਨੌਰਥ ਵਾਈਸ ਪ੍ਰਧਾਨ ਨਵਾਂਸ਼ਹਿਰ, ਪਲਵਿੰਦਰ ਸੂਦ ਕਾਨੰੂਗੋ ਨਵਾਂਸ਼ਹਿਰ, ਸੋਹਨ ਸਿੰਘ, ਹਰਬੰਸ ਲਾਲ ਜਾਨੀਵਾਲ, ਲੇਖਰਾਜ, ਅਮਰੀਕ ਸਿੰਘ, ਚੰਦਰ ਕਾਂਤਾ