17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਰੋਪੜ ਹੈਡ ਵਰਕਸ ਦੇ ਗੇਟ ਖੋਲ੍ਹੇ, ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

ਅਜੀਤ ਡੈਸਕ 01-09-2025
ਕਾਠਗੜ੍ਹ, 31 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਹੀ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ | ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਜਲ ਪੱਧਰ ਅੱਜ ਕੁਝ ਘਟਦਾ ਹੋਇਆ ਦਿਖਾਈ ਦਿੱਤਾ | ਰੋਪੜ ਹੈਂਡ ਵਰਕਸ ਦੇ ਗੇਟ ਖੁੱਲੇ੍ਹ ਹੋਏ ਦਿਖਾਈ ਦਿੱਤੇ ਗਏ | ਜਾਣਕਾਰੀ ਮੁਤਾਬਿਕ ਦੱਸਿਆ ਜਾਵੇ ਤਾਂ 49 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਗਿਆ | ਇਸ ਮੌਕੇ ਹੈੱਡ 'ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਪਾਣੀ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਹਾਲੇ ਕਾਫ਼ੀ ਹੇਠਾਂ ਹੈ | ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜਿਸ ਤਰ੍ਹਾਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਉਸ ਤਰ੍ਹਾਂ ਹੀ ਰੋਪੜ ਹੈਂਡ ਵਰਕਸ ਤੋਂ ਦਰਿਆ ਵੱਲ ਪਾਣੀ ਨੂੰ ਛੱਡਿਆ ਜਾ ਰਿਹਾ ਹੈ | ਇਸ ਮੌਕੇ 'ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ |
ਪਿਛਲੀ ਖ਼ਬਰ ਉੜਾਪੜ ਪੈਟਰੋਲ ਪੰਪ ਕੋਲ ਤਿੰਨ ਕਾਰਾਂ ਦਾ ਭਿਆਨਕ ਹਾਦਸਾ ਅਗਲੀ ਖ਼ਬਰ ਵਿਧਾਇਕ ਡਾ. ਨਛੱਤਰਪਾਲ ਵਲੋਂ ਧੈਗੜਪੁਰ ਬੰਨ੍ਹ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।