17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਉੜਾਪੜ ਪੈਟਰੋਲ ਪੰਪ ਕੋਲ ਤਿੰਨ ਕਾਰਾਂ ਦਾ ਭਿਆਨਕ ਹਾਦਸਾ

ਅਜੀਤ ਡੈਸਕ 01-09-2025
ਉੜਾਪੜ/ਲਸਾੜਾ, 31 ਅਗਸਤ (ਲਖਵੀਰ ਸਿੰਘ ਖੁਰਦ)-ਅੱਜ ਦੁਪਹਿਰ ਫਿਲੌਰ- ਨਵਾਂਸ਼ਹਿਰ ਸੜਕ 'ਤੇ ਪਿੰਡ ਉੜਾਪੜ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਕਾਰਾਂ ਦਾ ਭਿਆਨਕ ਹਾਦਸਾ ਹੋਣ ਦਾ ਪਤਾ ਲੱਗਾ ਹੈ | ਜਿਸ ਵਿਚ ਕਈ ਜਾਣਿਆਂ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਕ ਅਰਬਨ ਕਰੂਜ਼ਰ ਕਾਰ ਜੋ ਨਵਾਂਸ਼ਹਿਰ ਤੋਂ ਫਿਲੌਰ ਵੱਲ ਜਾ ਰਹੀ ਸੀ | ਉਹ ਆਪਣੀ ਸਾਈਡ ਜਾਂਦੀ-ਜਾਂਦੀ ਇਕ ਦਮ ਸੜਕ ਦੇ ਵਿਚਕਾਰ ਆ ਗਈ ਅਤੇ ਸਾਹਮਣੇ ਤੋਂ ਆ ਰਹੀ ਇਕ ਵੈਨਿਊ ਕਾਰ ਨਾਲ ਆਹਮੋ ਸਾਹਮਣੇ ਟਕਰਾ ਗਈ | ਅੱਖੀਂ ਦੇਖਣ ਵਾਲਿਆਂ ਅਨੁਸਾਰ ਦੋਵੇਂ ਕਾਰਾਂ ਏਨੀ ਜੋਰ ਨਾਲ ਟਕਰਾਈਆਂ ਕਿ ਮੂਹਰਿਓ ਉਪਰ ਵੱਲ ਨੂੰ ਉਛਲਕੇ ਥੱਲੇ ਡਿੱਗੀਆਂ | ਜਿਉਂ ਹੀ ਇਹ ਟੱਕਰ ਹੋਈ ਤਾਂ ਫਿਲੌਰ ਸਾਈਡ ਵਲੋਂ ਬਿਲਕੁਲ ਹੀ ਵੈਨਿਉ ਗੱਡੀ ਦੇ ਪਿੱਛੇ ਆ ਰਹੀ ਆਈ-20 ਕਾਰ ਆਪਣਾ ਬਚਾ ਕਰਦੀ ਹੋਈ ਇਕ ਦਰਖੱਤ ਵਿਚ ਜਾ ਵੱਜੀ | ਤਿੰਨੋਂ ਕਾਰਾਂ ਅਗਲੀ ਸਾਈਡ ਤੋਂ ਨੁਕਸਾਨੀਆਂ ਗਈਆਂ | ਵੈਨਿਊ ਕਾਰ ਚਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਆਪਣੇ ਮਾਤਾ -ਪਿਤਾ, ਪਤਨੀ ਅਤੇ ਬੇਟੇ ਨਾਲ ਆਪਣੇ ਪਿੰਡ ਲੰਗੜੋਆ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਇਕ ਅਰਬਨ ਕਰੂਜ਼ਰ ਕਾਰ ਜੋ ਪਹਿਲਾਂ ਆਪਣੀ ਸਾਈਡ 'ਤੇ ਆ ਰਹੀ ਸੀ ਇਕ ਦਮ ਸੜਕ ਤੋਂ ਦੂਜੀ ਸਾਈਡ 'ਤੇ ਆ ਕੇ ਸਾਡੀ ਗੱਡੀ ਨਾਲ ਟਕਰਾ ਗਈ | ਉਸਨੇ ਦੱਸਿਆ ਕਿ ਉਸਦੀ ਪਤਨੀ ਦੇ ਸਿਰ 'ਤੇ ਗੰਭੀਰ ਸੱਟਾਂ ਹਨ ਅਤੇ ਇਕ ਲੱਤ ਵੀ ਦੋ ਥਾਵਾਂ ਤੋਂ ਟੁੱਟ ਗਈ ਹੈ | ਜਿਸਨੂੰ ਇਲਾਜ ਲਈ ਲੁਧਿਆਣਾ ਡੀ. ਐਮ. ਸੀ ਹਸਪਤਾਲ ਲਿਆਂਦਾ ਗਿਆ ਹੈ | ਅਰਬਨ ਕਰੂਜ਼ਰ ਕਾਰ ਜਿਸਨੂੰ ਸਮੀਰ ਵੜੈਚ ਚਲਾ ਰਿਹਾ ਸੀ ਦੇ ਪਿਤਾ ਭੁਪਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਮੇਰਾ ਬੇਟਾ, ਨੂੰ ਹ ਅਤੇ ਮੇਰੀ ਪਤਨੀ ਲੁਧਿਆਣਾ ਵੱਲ ਜਾ ਰਹੇ ਸੀ | ਮੀਂਹ ਪੈਂਦਾ ਹੋਣ ਕਰਕੇ ਪਤਾ ਹੀ ਨਹੀਂ ਲੱਗਾ ਕਿ ਕਾਰ ਕਦੋਂ ਦੂਸਰੀ ਸਾਈਡ ਜਾ ਕੇ ਸਾਹਮਣੇ ਤੋਂ ਆ ਰਹੀ ਕਾਰ ਵਿਚ ਵੱਜ ਗਈ | ਉਹਨਾਂ ਦੱਸਿਆ ਕਿ ਮੇਰੀ ਪਤਨੀ ਦੀਆਂ ਪਸਲੀਆਂ 'ਤੇ ਜ਼ਿਆਦਾ ਸੱਟਾਂ ਵਜੀਆਂ ਹਨ | ਬੇਟੇ ਦੇ ਗਿੱਟੇ ਤੇ ਅਤੇ ਨੂੰ ਹ ਦੇ ਹੱਥ 'ਤੇ ਫਰੈਕਚਰ ਹੈ | ਜੋ ਤਾਜਪੁਰ ਗੜ੍ਹੀ ਹਸਪਤਾਲ ਜੇਰੇ ਇਲਾਜ ਹਨ | ਪੁਲਿਸ ਥਾਣਾ ਔੜ ਵਲੋਂ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਕੀਤੀ ਗਈ |
ਪਿਛਲੀ ਖ਼ਬਰ ਬਲਾਚੌਰ ਤਹਿਸੀਲ ਦਾ ਵਿਹੜਾ ਹੋਇਆ ਜਲ-ਥਲ ਅਗਲੀ ਖ਼ਬਰ ਰੋਪੜ ਹੈਡ ਵਰਕਸ ਦੇ ਗੇਟ ਖੋਲ੍ਹੇ, ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।